ਡਾਇਰੈਕਟ ਟੈਕਸ ਕੁਲੈਕਸ਼ਨ ’ਚ ਆਇਆ ਬੰਪਰ ਉਛਾਲ, 8.82 ਫੀਸਦੀ ਵਧ ਕੇ 18.38 ਲੱਖ ਕਰੋੜ ਰੁਪਏ ਹੋਈ
Tuesday, Jan 13, 2026 - 01:20 PM (IST)
ਬਿਜ਼ਨੈੱਸ ਡੈਸਕ - ਬਜਟ ਤੋਂ ਪਹਿਲਾਂ ਸਰਕਾਰ ਨੂੰ ਚੰਗੀ ਖਬਰ ਮਿਲੀ ਹੈ। ਅਸਲ ’ਚ ਡਾਇਰੈਕਟ ਟੈਕਸ ਕੁਲੈਕਸ਼ਨ ’ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਇਹ 8.82 ਫੀਸਦੀ ਵਧ ਕੇ 18.38 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ ਹੈ। ਇਨਕਮ ਟੈਕਸ ਵਿਭਾਗ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਟੈਕਸ ਕੁਲੈਕਸ਼ਨ ’ਚ ਉਛਾਲ ਦੀ ਵੱਡੀ ਵਜ੍ਹਾ ਰਿਫੰਡ ’ਚ ਵੱਡੀ ਗਿਰਾਵਟ ਨੂੰ ਮੰਨਿਆ ਜਾ ਰਿਹਾ ਹੈ, ਜਿਸ ’ਚ 17 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸਰਕਾਰ ਨੇ ਸੋਮਵਾਰ ਨੂੰ ਟੈਕਸ ਕੁਲੈਕਸ਼ਨ ਦਾ ਅੰਕੜਾ ਜਾਰੀ ਕੀਤਾ ਹੈ, ਜਿਸ ’ਚ 1 ਅਪ੍ਰੈਲ 2025 ਤੋਂ ਲੈ ਕੇ 11 ਜਨਵਰੀ 2026 ਤੱਕ ਦਾ ਡਾਟਾ ਹੈ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਟੈਕਸ ਕੁਲੈਕਸ਼ਨ ਨੂੰ ਲੈ ਕੇ ਸਰਕਾਰੀ ਅੰਕੜੇ
ਇਸ ਡਾਇਰੈਕਟ ਟੈਕਸ ਕੁਲੈਕਸ਼ਨ ’ਚ 8.63 ਲੱਖ ਕਰੋੜ ਰੁਪਏ ਤੋਂ ਵੱਧ ਦੀ ਨੈੱਟ ਕਾਰਪੋਰੇਟ ਟੈਕਸ ਕੁਲੈਕਸ਼ਨ ਅਤੇ ਵਿਅਕਤੀਗਤ ਤੇ ਐੱਚ. ਯੂ. ਐੱਫ. ਸਮੇਤ ਨਾਨ-ਕਾਰਪੋਰੇਟ ਸੰਸਥਾਵਾਂ ਤੋਂ 9.30 ਲੱਖ ਕਰੋੜ ਰੁਪਏ ਦੀ ਟੈਕਸ ਕੁਲੈਕਸ਼ਨ ਸ਼ਾਮਲ ਹੈ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਇਨਕਮ ਟੈਕਸ ਵਿਭਾਗ ਦੇ ਅੰਕੜਿਆਂ ਅਨੁਸਾਰ 1 ਅਪ੍ਰੈਲ ਤੋਂ 11 ਜਨਵਰੀ ਦੇ ਵਿਚਾਲੇ ਸਕਿਓਰਿਟੀ ਟ੍ਰਾਂਜ਼ੈਕਸ਼ਨ ਟੈਕਸ ਭਾਵ ਐੱਸ. ਟੀ. ਟੀ. ਕੁਲੈਕਸ਼ਨ 44,867 ਕਰੋੜ ਰੁਪਏ ਰਹੀ, ਉੱਥੇ ਹੀ ਇਸ ਮਿਆਦ ਦੌਰਾਨ ਰਿਫੰਡ ’ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਇਨਕਮ ਟੈਕਸ ਵਿਭਾਗ ਅਨੁਸਾਰ ਰਿਫੰਡ ’ਚ 17 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 3.12 ਲੱਖ ਕਰੋੜ ਰੁਪਏ ਰਹੀ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਇਨਕਮ ਟੈਕਸ ਵਿਭਾਗ ਅਨੁਸਾਰ ਇਸ ਵਿੱਤੀ ਸਾਲ ’ਚ 11 ਜਨਵਰੀ ਤੱਕ ਗ੍ਰਾਸ ਡਾਇਰੈਕਟ ਟੈਕਸ ਕੁਲੈਕਸ਼ਨ ’ਚ 4.14 ਫੀਸਦੀ ਦਾ ਵਾਧਾ ਹੋਇਆ ਅਤੇ ਇਹ ਲੱਗਭਗ 21.50 ਲੱਖ ਕਰੋੜ ਰੁਪਏ ਰਹੀ।
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਚਾਲੂ ਵਿੱਤੀ ਸਾਲ (2025-26) ’ਚ ਸਰਕਾਰ ਨੇ ਡਾਇਰੈਕਟ ਟੈਕਸ ਕੁਲੈਕਸ਼ਨ ਦਾ ਅੰਦਾਜ਼ਾ 25.20 ਲੱਖ ਕਰੋੜ ਰੁਪਏ ਲਾਇਆ ਹੈ, ਜੋ ਪਿਛਲੇ ਸਾਲ ਦੀ ਤੁਲਨਾ ’ਚ 12.7 ਫੀਸਦੀ ਵੱਧ ਹੈ। ਜਾਣਕਾਰੀ ਅਨੁਸਾਰ ਸਰਕਾਰ ਦਾ ਟੀਚਾ ਵਿੱਤੀ ਸਾਲ 2026 ’ਚ ਸਕਿਓਰਿਟੀ ਟ੍ਰਾਂਜ਼ੈਕਸ਼ਨ ਟੈਕਸ ਭਾਵ ਐੱਸ. ਟੀ. ਟੀ. ਤੋਂ 78,000 ਕਰੋੜ ਰੁਪਏ ਕੁਲੈਕਟ ਕਰਨਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
