ਚਾਂਦੀ 275 ਰੁਪਏ ਫਿਸਲੀ, ਸੋਨਾ 70 ਰੁਪਏ ਹੋਇਆ ਮਹਿੰਗਾ

09/16/2018 12:34:28 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਗਿਰਾਵਟ ਦੇ ਬਾਵਜੂਦ ਸਥਾਨਕ ਬਾਜ਼ਾਰ 'ਚ ਖੁਦਰਾ ਗਹਿਣਾ ਮੰਗ ਆਉਣ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 70 ਰੁਪਏ ਚਮਕ ਕੇ 31,420 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਹਾਲਾਂਕਿ ਉਦਯੋਗਿਕ ਗਾਹਕੀ 'ਚ ਤੇਜ਼ ਗਿਰਾਵਟ ਆਉਣ ਨਾਲ ਚਾਂਦੀ 275 ਰੁਪਏ ਦੀ ਗਿਰਾਵਟ 'ਚ 37,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਿਛਲੇ ਹਫਤੇ ਸੋਨਾ ਹਾਜ਼ਿਰ 3.05 ਡਾਲਰ ਫਿਸਲ ਕੇ ਸ਼ੁੱਕਰਵਾਰ ਨੂੰ ਹਫਤਾਵਰ 'ਤੇ 1,193.55 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 3.40 ਡਾਲਰ ਫਿਸਲ ਕੇ ਹਫਤਾਵਰ 'ਤੇ 1,198.30 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਬਾਜ਼ਾਰ ਵਿਸ਼ਵੇਸ਼ਕਾਂ ਦਾ ਕਹਿਣਾ ਹੈ ਕਿ ਤਿਓਹਾਰੀ ਸੀਜ਼ਨ ਤੋਂ ਬਾਅਦ ਘਰੇਲੂ ਪੱਧਰ 'ਤੇ ਪੀਲੀ ਧਾਤੂ ਦੀ ਮੰਗ ਵਧੀ ਹੈ। ਪਰ ਇਸ 'ਤੇ ਸੰਸਾਰਕ ਦਬਾਅ ਵੀ ਹਾਵੀ ਹੈ। ਸੰਸਾਰਕ ਬਾਜ਼ਾਰ 'ਚ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੀ ਮਜ਼ਬੂਤੀ ਨਾਲ ਪੀਲੀ ਧਾਤੂ ਦੀ ਕੀਮਤ ਟੁੱਟੀ ਹੈ। ਇਸ ਦੌਰਾਨ ਵਿਦੇਸ਼ਾਂ 'ਚ ਚਾਂਦੀ ਹਾਜ਼ਿਰ 0.10 ਡਾਲਰ ਦੀ ਗਿਰਾਵਟ ਦੇ ਨਾਲ ਹਫਤਾਵਾਰ 'ਤੇ 14.03 ਡਾਲਰ ਪ੍ਰਤੀ ਔਂਸ 'ਤੇ ਆ ਗਈ। 
ਸਥਾਨਕ ਬਾਜ਼ਾਰ 'ਚ ਛੇ 'ਚੋਂ ਤਿੰਨ ਕਾਰੋਬਾਰੀ ਦਿਨ ਸੋਨੇ 'ਚ ਗਿਰਾਵਟ ਰਹੀ ਅਤੇ ਬਾਕੀ ਤਿੰਨ ਦਿਨ ਤੇਜ਼ੀ ਦੇਖੀ ਗਈ। ਸਮੀਖਿਆਧੀਨ ਹਫਤੇ ਦੌਰਾਨ ਸੋਨਾ ਸਟੈਂਡਰਡ 70 ਰੁਪਏ ਦੀ ਹਫਤਾਵਾਰ ਵਾਧਾ ਦੇ ਨਾਲ 31,420 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਸੋਨਾ ਭਠੂਰ ਵੀ ਇੰਨੀ ਹੀ ਤੇਜ਼ੀ ਲੈਂਦਾ ਹੋਇਆ 31,270 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਅੱਠ ਗ੍ਰਾਮ ਵਾਲੀ ਗਿੰਨੀ ਹਾਲਾਂਕਿ ਹਫਤੇ ਦੇ ਦੌਰਾਨ 24,500 ਰੁਪਏ 'ਤੇ ਟਿਕੀ ਰਹੀ। ਚਾਂਦੀ ਦੀ ਉਦਯੋਗਿਕ ਮੰਗ ਘਟਣ ਨਾਲ ਉਸ 'ਚ ਲਗਾਤਾਰ ਦੂਜੇ ਹਫਤੇ ਗਿਰਾਵਟ ਰਹੀ। ਚਾਂਦੀ ਹਾਜ਼ਿਰ 270 ਰੁਪਏ ਦੀ ਗਿਰਾਵਟ 'ਚ 37,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਇਸ ਨਾਲ ਪਿਛਲੇ ਹਫਤੇ ਇਸ ਦੀ ਕੀਮਤ 575 ਰੁਪਏ ਫਿਸਲੀ ਸੀ। ਚਾਂਦੀ ਵਾਇਦਾ ਵੀ 280 ਰੁਪਏ ਦੀ ਗਿਰਾਵਟ ਦੇ ਨਾਲ ਹਫਤਾਵਾਰ 'ਤੇ 33,890 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਸਿੱਕਾ ਲਿਵਾਲੀ ਅਤੇ ਬਿਕਵਾਲੀ ਕ੍ਰਮਵਾਰ 72 ਹਜ਼ਾਰ ਅਤੇ 73 ਹਜ਼ਾਰ ਰੁਪਏ ਪ੍ਰਤੀ ਸੈਂਕੜਾ 'ਤੇ ਟਿਕੇ ਰਹੇ।


Related News