ਚਾਂਦੀ 910 ਰੁਪਏ ਉਛਲੀ, ਸੋਨਾ 170 ਰੁਪਏ ਮਹਿੰਗਾ

07/18/2019 4:07:07 PM

ਨਵੀਂ ਦਿੱਲੀ—ਭਵਿੱਖ 'ਚ ਕੀਮਤਾਂ ਹੋਰ ਵਧਣ ਦੇ ਖਦਸ਼ਿਆਂ ਨੂੰ ਲੈ ਕੇ ਦਿੱਲੀ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨੇ ਦੀ ਮੰਗ 'ਚ ਤੇਜ਼ੀ ਰਹੀ ਅਤੇ ਇਹ 170 ਰੁਪਏ ਚੜ੍ਹ ਕੇ 35,670 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਚਾਂਦੀ 910 ਰੁਪਏ ਦੀ ਵੱਡੀ ਛਲਾਂਗ ਲਗਾ ਕੇ ਕਰੀਬ ਪੰਜ ਮਹੀਨੇ ਦੇ ਸਭ ਤੋਂ ਉੱਚੇ ਪੱਧਰ 41,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। 
ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਨਰਮੀ ਦਿਖਾਈ ਦੇ ਰਹੀ ਹੈ। ਸੋਨਾ ਹਾਜ਼ਿਰ 5.17 ਡਾਲਰ ਟੁੱਟ ਕੇ 1,421.05 ਡਾਲਰ ਪ੍ਰਤੀ ਔਂਸ ਰਹਿ ਗਿਆ ਹੈ। ਅਗਸਤ ਦਾ ਅਮਰੀਕੀ ਸੋਨਾ ਵਾਇਦਾ ਇਕ ਡਾਲਰ ਦੀ ਗਿਰਾਵਟ 'ਚ 1,422.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਮਾਹਿਰਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਦੀ ਤੇਜ਼ੀ ਦੇ ਬਾਅਦ ਅੱਜ ਬਾਜ਼ਾਰ 'ਚ ਮੁਨਾਫਾਖੋਰੀ ਹਾਵੀ ਰਹੀ। ਇਸ ਨਾਲ ਸੋਨੇ 'ਚ ਨਰਮੀ ਦੇਖੀ ਗਈ ਹੈ। ਇਸ ਦਾ ਦ੍ਰਿਸ਼ ਹਾਲਾਂਕਿ ਅਜੇ ਮਜ਼ਬੂਤ ਬਣਿਆ ਹੋਇਆ ਹੈ। ਬੁੱਧਵਾਰ ਨੂੰ ਇਕ ਸਮੇਂ ਸੋਨਾ ਹਾਜ਼ਿਰ ਨੋ ਹਫਤੇ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ। ਵਿਦੇਸ਼ਾਂ 'ਚ ਚਾਂਦੀ 'ਚ ਤੇਜ਼ੀ ਰਹੀ ਅਤੇ ਇਹ 0.11 ਡਾਲਰ ਚਮਕ ਕੇ 16.06 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Aarti dhillon

Content Editor

Related News