ਚਾਂਦੀ 410 ਰੁਪਏ ਸਸਤੀ, ਸੋਨਾ 15 ਰੁਪਏ ਫਿਸਲਿਆ

Thursday, Mar 14, 2019 - 02:49 PM (IST)

ਚਾਂਦੀ 410 ਰੁਪਏ ਸਸਤੀ, ਸੋਨਾ 15 ਰੁਪਏ ਫਿਸਲਿਆ

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤਾਂ ਧਾਤੂਆਂ 'ਚ ਰਹੀ ਭਾਰੀ ਗਿਰਾਵਟ ਦੌਰਾਨ ਗਹਿਣਾ ਮੰਗ ਸੁਸਤੀ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨਾ 15 ਰੁਪਏ ਫਿਸਲ ਕੇ 33,370 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਇਸ ਦੌਰਾਨ ਉਦਯੋਗਿਕ ਗਾਹਕੀ ਕਮਜ਼ੋਰ ਪੈਣ ਨਾਲ ਚਾਂਦੀ ਵੀ 410 ਰੁਪਏ ਫਿਸਲ ਕੇ 39,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਕੌਮਾਂਤਰੀ ਬਾਜ਼ਾਰ 'ਚ ਪੀਲੀ ਧਾਤੂ 'ਤੇ ਦਬਾਅ ਵਧਿਆ ਹੈ। ਲੰਡਨ ਦਾ ਸੋਨਾ ਹਾਜ਼ਿਰ 7.85 ਡਾਲਰ ਫਿਸਲ ਕੇ 1,301.30 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 7.30 ਡਾਲਰ ਦੀ ਗਿਰਾਵਟ ਨਾਲ 1,302.00 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਡਾਲਰ ਦੇ ਮਜ਼ਬੂਤ ਹੋਣ ਨਾਲ ਹੋਰ ਮੁਦਰਾਵਾਂ ਵਾਲੇ ਦੇਸ਼ਾਂ ਲਈ ਸੋਨੇ ਦਾ ਆਯਾਤ ਮਹਿੰਗਾ ਹੋ ਜਾਂਦਾ ਹੈ। ਇਸ ਨਾਲ ਸੋਨੇ ਦੀ ਮੰਗ ਘਟਦੀ ਹੈ ਅਤੇ ਕੀਮਤ 'ਚ ਗਿਰਾਵਟ ਆਉਂਦੀ ਹੈ। ਵਿਦੇਸ਼ੀ ਬਾਜ਼ਾਰਾਂ 'ਚ ਚਾਂਦੀ ਹਾਜ਼ਿਰ ਵੀ 0.15 ਡਾਲਰ ਫਿਸਲ ਕੇ 15.27 ਡਾਲਰ ਪ੍ਰਤੀ ਔਂਸ 'ਤੇ ਆ ਗਈ।


author

Aarti dhillon

Content Editor

Related News