ਚਾਂਦੀ 100 ਰੁਪਏ ਹੋਈ ਸਸਤੀ, ਜਾਣੋ ਸੋਨੇ ਦੇ ਰੇਟ

Monday, Oct 29, 2018 - 03:54 PM (IST)

ਚਾਂਦੀ 100 ਰੁਪਏ ਹੋਈ ਸਸਤੀ, ਜਾਣੋ ਸੋਨੇ ਦੇ ਰੇਟ

ਨਵੀਂ ਦਿੱਲੀ— ਵਿਦੇਸ਼ਾਂ 'ਚ ਸੋਨੇ ਦੀ ਫਿੱਕੀ ਪਈ ਚਮਕ ਵਿਚਕਾਰ ਦਿੱਲੀ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨਾ 32,550 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸਥਿਰ ਰਿਹਾ। ਇਸ ਦੌਰਾਨ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘਟ ਰਹਿਣ ਕਾਰਨ ਚਾਂਦੀ 100 ਰੁਪਏ ਸਸਤੀ ਹੋ ਕੇ 39,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

ਵਿਦੇਸ਼ੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਲੰਡਨ ਦਾ ਸੋਨਾ ਹਾਜ਼ਰ 0.11 ਫੀਸਦੀ ਦੀ ਗਿਰਾਵਟ 'ਚ 1,233.30 ਡਾਲਰ ਪ੍ਰਤੀ ਔਂਸ 'ਤੇ ਰਿਹਾ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 5.80 ਡਾਲਰ ਦੀ ਗਿਰਾਵਟ 'ਚ 1,230.00 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਦੌਰਾਨ ਹਾਲਾਂਕਿ ਕੌਮਾਂਤਰੀ ਬਾਜ਼ਾਰ 'ਚ ਚਾਂਦੀ 'ਚ ਤੇਜ਼ੀ ਰਹੀ ਅਤੇ ਇਹ 0.4 ਫੀਸਦੀ ਉਛਲ ਕੇ 14.67 ਡਾਲਰ ਪ੍ਰਤੀ ਔਂਸ ਬੋਲੀ ਗਈ। ਬਾਜ਼ਾਰ ਮਾਹਰਾਂ ਮੁਤਾਬਕ ਬੀਤੇ ਹਫਤੇ ਸ਼ੁੱਕਰਵਾਰ ਨੂੰ ਲੰਡਨ ਦਾ ਸੋਨਾ ਹਾਜ਼ਰ ਤਿੰਨ ਮਹੀਨਿਆਂ ਤੋਂ ਜ਼ਿਆਦਾ ਦੇ ਉੱਚ ਪੱਧਰ 'ਤੇ 1,243.32 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਸੀ ਪਰ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਮਜਬੂਤ ਹੋਣ ਕਾਰਨ ਵਧੇ ਦਬਾਅ ਕਾਰਨ ਇਸ ਦੇ ਮੁੱਲ ਡਿੱਗ ਗਏ।


Related News