ਏਅਰ ਇੰਡੀਆ ਦੇ ਵਿਨਿਵੇਸ਼ ''ਤੇ ਜਲਦ ਫੈਸਲਾ ਦੇਣ ਦਾ ਸੰਕੇਤ : ਜੇਤਲੀ

Wednesday, Aug 30, 2017 - 06:33 PM (IST)

ਏਅਰ ਇੰਡੀਆ ਦੇ ਵਿਨਿਵੇਸ਼ ''ਤੇ ਜਲਦ ਫੈਸਲਾ ਦੇਣ ਦਾ ਸੰਕੇਤ : ਜੇਤਲੀ

ਨਵੀਂ ਦਿੱਲੀ—ਵਿੱਤ ਮੰਤਰੀ ਅਰੁਣ ਜੇਤਲੀ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਕਿ ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ ਵਿਨਿਵੇਸ਼ 'ਤੇ ਜਲਦ ਫੈਸਲਾ ਕੀਤਾ ਜਾਵੇਗਾ। ਰਸਮੀ ਤੌਰ 'ਤੇ 2 ਪੱਖਾਂ ਨੇ ਇਸ ਜਹਾਜ਼ ਕੰਪਨੀ 'ਚ ਹਿੱਸੇਦਾਰੀ ਖਰੀਦਣ ਦੀ ਰੁੱਚੀ ਦਿਖਾਈ ਹੈ। ਜੇਤਲੀ ਦੀ ਅਗਵਾਈ 'ਚ ਮੰਤਰੀਆਂ ਦਾ ਇਕ ਸਮੂਹ ਕਰਜ਼ੇ ਦੇ ਬੋਝ ਨਾਲ ਦੱਬੀ ਇਸ ਸਰਕਾਰੀ ਏਅਰ ਲਾਇਨਜ਼ ਕੰਪਨੀ ਨੂੰ ਕਿਸੇ ਚੁਣਵੀ ਕੰਪਨੀ ਨੂੰ ਵੇਚਣ ਦੇ ਤੌਰ ਤਰੀਕਿਆਂ 'ਤੇ ਕੰਮ ਕਰ ਰਿਹਾ ਹੈ। ਏਅਰ ਇੰਡੀਆ ਬਹੁਤ ਸਮੇਂ ਤੋਂ ਘਾਟੇ 'ਚ ਹੈ ਸਰਕਾਰ ਦੀ ਸਹਾਇਤਾ 'ਤੇ ਚੱਲ ਰਹੀ ਹੈ। ਏਅਰ ਇੰਡੀਆ ਦੀ ਵਿਕਰੀ ਪ੍ਰਕਿਰਿਆ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਜੇਤਲੀ ਨੇ ਕਿਹਾ ਕਿ ਇਹ ਫੈਸਲੇ ਤੇਜ਼ੀ ਨਾਲ ਹੋਣੇ ਚਾਹੀਦੇ ਹਨ, ਪਰ ਇਹ ਕੰਮ ਆਮ ਢੰਗ ਨਾਲ ਹੋਣੇ ਚਾਹੀਦੇ ਹਨ। 
ਨਾਗਰ ਜਹਾਜ਼ ਕੰਪਨੀ ਸਕੱਤਰ ਆਰ.ਐੱਨ ਚੌਬੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਹਾਜ਼ ਸੇਵਾ ਦੇਣ ਵਾਲੇ ਬਰਡ ਸਮੂਹ ਨੇ ਸਰਕਾਰ ਨੂੰ ਪੱਤਰ ਲਿਖ ਕੇ ਏਅਰ ਇੰਡੀਆ ਦੀ ਗਰਾਉਂਡ ਹੈਂਡਲਿੰਗ ਸੇਵਾ ਏ.ਆਈ.ਏ.ਟੀ.ਐੱਸ.ਐੱਲ. ਦੀ ਪ੍ਰਾਪਤੀ ਦੀ ਇੱਛਾ ਜਿਤਾਈ ਹੈ। ਉਨ੍ਹਾਂ ਨੇ ਕਿਹਾ ਕਿ ਇੰਡੀਗੋ ਤੋਂ ਬਾਅਦ ਹੁਣ ਬਰਡ ਸਮੂਹ ਨੇ ਪੱਤਰ ਲਿਖ ਕੇ ਏਅਰ ਇੰਡੀਆ 'ਚ ਰੁਚੀ ਦਿਖਾਈ ਹੈ। 


Related News