ਸ਼ਿਓਮੀ ਦੀ ਭਾਰਤ ''ਚ ਦਸ ਹਜ਼ਾਰ ਖੁਦਰਾ ਦੁਕਾਨਾਂ ਖੋਲ੍ਹਣ ਦੀ ਯੋਜਨਾ

04/24/2019 4:21:37 PM

ਨਵੀਂ ਦਿੱਲੀ—ਚੀਨ ਦੀ ਪ੍ਰਮੁੱਖ ਤਕਨਾਲੋਜੀ ਕੰਪਨੀ ਸ਼ਿਓਮੀ ਨੇ ਬੁੱਧਵਾਰ ਨੂੰ ਉਮੀਦ ਜਤਾਈ ਹੈ ਕਿ ਇਸ ਸਾਲ ਦੇ ਅੰਤ ਤੱਕ ਭਾਰਤ 'ਚ ਉਸ ਦੀ 10,000 ਖੁਦਰਾ ਦੁਕਾਨਾਂ ਹੋਣਗੀਆਂ ਅਤੇ ਆਫਲਾਈਨ ਮਾਧਿਅਮ ਨਾਲ ਉਸ ਦੇ ਕਾਰੋਬਾਰ 'ਚ 50 ਫੀਸਦੀ ਤੱਕ ਹਿੱਸੇਦਾਰੀ ਹੋਵੇਗੀ। ਭਾਰਤ 'ਚ 2014 'ਚ ਸਿਰਫ ਆਨਲਾਈਨ ਬ੍ਰਾਂਡ ਦੇ ਰੂਪ 'ਚ ਕਦਮ ਰੱਖਣ ਵਾਲੀ ਸ਼ਿਓਮੀ ਦੇਸ਼ 'ਚ 'ਐੱਮ.ਆਈ. ਸਟੂਡੀਓ' ਦੇ ਨਾਂ ਨਾਲ ਖੁਦਰਾ ਦੁਕਾਨਾਂ ਦੀ ਸ਼ੁਰੂਆਤ ਕਰ ਰਹੀ ਹੈ। ਸ਼ਿਓਮੀ ਦੇ ਉਪ ਪ੍ਰਧਾਨ ਅਤੇ ਉਪ ਪ੍ਰਬੰਧ ਨਿਰਦੇਸ਼ਕ ਮਨੁ ਜੈਨ ਨੇ ਕਿਹਾ ਕਿ ਕਰੀਬ ਦੋ ਸਾਲ ਪਹਿਲਾਂ ਸਾਨੂੰ ਲੱਗਿਆ ਕਿ ਆਨਲਾਈਨ ਵਿਕਰੀ 'ਚ ਸਾਡੀ ਹਿੱਸੇਦਾਰੀ 50 ਫੀਸਦੀ ਹੈ ਪਰ ਸਾਡੀ ਆਫਲਾਈਨ ਵਿਕਰੀ ਨਾ ਦੇ ਬਰਾਬਰ ਹੈ। ਇਹੀਂ ਕਾਰਨ ਹੈ ਕਿ ਅਸੀਂ ਆਪਣਾ ਆਫਲਾਈਨ ਵਿਸਤਾਰ ਸ਼ੁਰੂ ਕੀਤਾ। ਕੰਪਨੀ ਦੇ ਵਰਤਮਾਨ 'ਚ ਤਿੰਨਾਂ ਪ੍ਰਾਰੂਪਾਂ-ਐੱਮ.ਆਈ. ਹੋਮਸ, ਐੱਮ.ਆਈ. ਪ੍ਰੇਫਰਡ ਪਾਰਟਨਰਸ (ਖੁਦਰਾ ਦੁਕਾਨਾਂ) ਅਤੇ ਐੱਮ.ਆਈ. ਸਟੋਰ (ਛੋਟੇ ਸ਼ਹਿਰਾਂ) 'ਚ 6,000 ਤੋਂ ਜ਼ਿਆਦਾ ਖੁਦਰਾ ਦੁਕਾਨਾਂ ਹਨ। ਜੈਨ ਨੇ ਕਿਹਾ ਕਿ 2019 ਦੇ ਆਖਿਰ ਤੱਕ ਸਾਡਾ ਟੀਚਾ ਇਨ੍ਹਾਂ ਚਾਰਾਂ ਆਫਲਾਈਨ ਮਾਧਿਅਮਾਂ ਦੇ ਰਾਹੀਂ 10,000 ਤੋਂ ਜ਼ਿਆਦਾ ਖੁਦਰਾ ਦੁਕਾਨਾਂ ਖੋਲ੍ਹਣ ਦੀ ਹੈ। ਇਸ ਸਾਲ ਦੇ ਅੰਤ ਤੱਕ ਸਾਡੇ ਸਮਾਰਟਫੋਨ ਦੀ ਕੁੱਲ ਵਿਕਰੀ 'ਚ ਆਫਲਾਈਨ ਮਾਧਿਅਮਾਂ ਦਾ ਯੋਗਦਾਨ 50 ਫੀਸਦੀ ਤੱਕ ਰਹਿਣ ਦੀ ਉਮੀਦ ਹੈ।


Aarti dhillon

Content Editor

Related News