ਸ਼੍ਰੀਰਾਮ ਆਟੋਮਾਲ ਨੇ ਪੁਰਾਣੇ ਕਮਰਸ਼ੀਅਲ ਵਾਹਨਾਂ ਲਈ ਅਸ਼ੋਕ ਲੇਲੈਂਡ ਨਾਲ ਕੀਤਾ ਸਮਝੌਤਾ
Tuesday, Dec 28, 2021 - 10:36 AM (IST)

ਨਵੀਂ ਦਿੱਲੀ–ਪੁਰਾਣੇ ਵਾਹਨਾਂ ਦੇ ਵਿਕ੍ਰੇਤਾ ਸ਼੍ਰੀਰਾਮ ਆਟੋਮਾਲ ਇੰਡੀਆ ਲਿਮਟਿਡ ਨੇ ਕਿਹਾ ਕਿ ਪੁਰਾਣੇ ਕਮਰਸ਼ੀਅਲ ਵਾਹਨ ਕਾਰੋਬਾਰ ਲਈ ਇਕ ਮੰਚ ਮੁਹੱਈਆ ਕਰਵਾਉਣ ਖਾਤਰ ਉਸ ਨੇ ਅਸ਼ੋਕ ਲੇਲੈਂਡ ਨਾਲ ਸਾਂਝੀਦਾਰੀ ਕੀਤੀ ਹੈ।
ਕੰਪਨੀ ਨੇ ਕਿਹਾ ਕਿ ਸ਼੍ਰੀਰਾਮ ਆਟੋਮਾਲ ਇੰਡੀਆ ਦੇ ਡਾਇਰੈਕਟ ਅਤੇ ਡਿਜੀਟਲ ਮੰਚ ਪੁਰਾਣੇ ਕਮਰਸ਼ੀਅਲ ਵਾਹਨਾਂ ਨੂੰ ਬਦਲਣ, ਉਨ੍ਹਾਂ ਦੇ ਨਿਪਟਾਰੇ ਅਤੇ ਖਰੀਦ ਦੀ ਸਹੂਲਤ ਦੇਣਗੇ। ਇਸ ਸਮਝੌਤੇ ਤਹਿਤ ਕੰਪਨੀ ਪੁਰਾਣੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਕਰਨ ਅਤੇ ਨਵੇਂ ਵਾਹਨ ਖਰੀਦਣ ਲਈ ਅਸ਼ੋਕ ਲੇਲੈਂਡ ਆਉਣ ਵਾਲੇ ਸਾਰੇ ਲੋਕਾਂ ਨੂੰ ਆਪਣੇ ਆਨਲਾਈਨ ਅਤੇ ਆਫਲਾਈਨ ਨੀਲਾਮੀ ਮੰਚ ਮੁਹੱਈਆ ਕਰਵਾਏਗਾ