ਇਕੁਇਟੀ ਬਾਜ਼ਾਰ 'ਚ 'ਮਈ' ਦਾ ਖੌਫ਼, ਕੀ ਨਿਕਲ ਜਾਣਾ ਚਾਹੀਦੈ ਸਟਾਕ ਵੇਚ ਕੇ?

Saturday, May 01, 2021 - 02:25 PM (IST)

ਨਵੀਂ ਦਿੱਲੀ- ਮਈ ਦਾ ਮਹੀਨਾ ਰਿਵਾਇਤੀ ਤੌਰ 'ਤੇ ਹੀ ਇਕੁਇਟੀ ਬਾਜ਼ਾਰਾਂ ਲਈ ਖ਼ਰਾਬ ਮੰਨਿਆ ਜਾਂਦਾ ਹੈ, ਖ਼ਾਸਕਰ ਯੂਰਪ ਅਤੇ ਅਮਰੀਕਾ ਵਿਚ ਕਿਉਂਕਿ 'ਫੰਡ ਮੈਨੇਜਰ' ਆਮ ਤੌਰ 'ਤੇ ਗਰਮੀ ਦੀਆਂ ਲੰਮੀਆਂ ਛੁੱਟੀਆਂ 'ਤੇ ਚਲੇ ਜਾਂਦੇ ਹਨ। ਇਸ ਲਈ ਬਾਜ਼ਾਰ ਵਿਚ ਇਸ ਨੂੰ ਲੈ ਕੇ ਇਕ ਕਹਾਵਤ ਹੈ "ਮਈ ਵਿਚ ਵੇਚੋ ਤੇ ਨਿਕਲੋ"। 

ਹੁਣ ਕਿਉਂਕਿ ਮਈ ਮਹੀਨਾ ਚੜ੍ਹ ਚੁੱਕਾ ਹੈ ਇਸ ਲਈ ਕਈ ਵਿਸ਼ਲੇਸ਼ਕ ਸਾਵਧਾਨ ਹਨ ਅਤੇ ਗਲੋਬਲ ਤੇ ਘਰੇਲੂ ਸੰਕੇਤਾਂ ਕਾਰਨ ਭਾਰਤੀ ਬਾਜ਼ਾਰ ਵਿਚ ਅਸਥਿਰਤਾ ਰਹਿਣ ਦੀ ਵੀ ਸੰਭਾਵਨਾ ਹੈ।

ਗਲੋਬਲ ਸੰਕੇਤਾਂ ਦੀ ਗੱਲ ਕਰੀਏ ਤਾਂ ਤੇਲ ਕੀਮਤਾਂ, ਬਾਂਡ ਯੀਲਡ, ਕੇਂਦਰੀ ਬੈਂਕਾਂ ਦੀ ਨੀਤੀਆਂ ਬਾਜ਼ਾਰ ਨੂੰ ਪ੍ਰਭਾਵਿਤ ਕਰਨਗੇ। ਉੱਥੇ ਹੀ, ਘਰੇਲੂ ਪੱਧਰ 'ਤੇ ਕੋਰੋਨਾ ਦੇ ਵਧਦੇ ਮਾਮਲਿਆਂ, ਟੀਕਾਕਰਨ ਦੀ ਦਰ, ਤਾਲਾਬੰਦੀ ਦੇ ਵਧਦੇ ਪਸਾਰ ਅਤੇ ਪ੍ਰਮੁੱਖ ਸੂਬਿਆਂ ਵਿਚ ਆਵਜਾਈ ਪਾਬੰਦੀਆਂ 'ਤੇ ਨਿਵੇਸ਼ਕਾਂ ਦੀ ਨਜ਼ਰ ਰਹੇਗੀ। ਹਣ ਸਵਾਲ ਇਹ ਹੈ ਕਿ ਕੀ ਮਈ ਵਿਚ ਉਥਲ-ਪੁਥਲ ਦੌਰਾਨ ਸ਼ੇਅਰ ਵੇਚ ਕੇ ਨਿਕਲ ਜਾਣਾ ਚਾਹੀਦਾ ਹੈ?

ਇਹ ਵੀ ਪੜ੍ਹੋ- ਕਿਸਾਨਾਂ ਲਈ ਵੱਡੀ ਖ਼ਬਰ, ਝੋਨੇ ਦੇ MSP ਨੂੰ ਲੈ ਕੇ ਹੋ ਸਕਦਾ ਹੈ ਵੱਡਾ ਐਲਾਨ

ਪਿਛਲੇ ਸਾਲਾਂ ਵਿਚ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ 2010 ਤੋਂ ਐੱਸ. ਐਂਡ ਪੀ. ਬੀ. ਐੱਸ. ਈ. ਸੈਂਸੈਕਸ ਨੇ ਮਈ ਵਿਚ ਛੇ ਮੌਕਿਆਂ 'ਤੇ ਸਕਾਰਾਤਮਕ ਯਾਨੀ ਪਾਜ਼ੇਟਿਵ ਰਿਟਰਨ ਦਿੱਤਾ ਹੈ। ਸਭ ਤੋਂ ਵੱਧ 8 ਫ਼ੀਸਦੀ ਰਿਟਰਨ ਇਸ ਨੇ 2014 ਵਿਚ ਨਰਿੰਦਰ ਮੋਦੀ ਸਰਕਾਰ ਦੇ ਸੱਤਾ ਵਿਚ ਆਉਣ 'ਤੇ ਦਿੱਤਾ ਸੀ, ਜੋ ਪਿਛਲੇ ਦਹਾਕੇ ਵਿਚ ਮਈ ਵਿਚ ਸਭ ਤੋਂ ਵੱਡਾ ਉਛਾਲ ਸੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਗਿਰਾਵਟ ਨੂੰ ਲੈ ਕੇ ਘਬਰਾਉਣ ਦੀ ਜਗ੍ਹਾ ਇਸ ਨੂੰ ਸਸਤੀ ਖ਼ਰੀਦਾਰੀ ਕਰਨ ਦੇ ਮੌਕਿਆਂ ਵਿਚ ਬਦਲਿਆ ਜਾ ਸਕਦਾ ਹੈ ਅਤੇ 6-9 ਮਹੀਨਿਆਂ ਦੇ ਨਜ਼ਰੀਏ ਤੋਂ ਉਨ੍ਹਾਂ ਸ਼ੇਅਰਾਂ ਦੀ ਖ਼ਰੀਦਦਾਰੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਦਾ ਰਿਟਰਨ ਵਧੀਆ ਮਿਲ ਸਕਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਵੱਡਾ ਝਟਕਾ! ਇਸ ਬੈਂਕ ਨੇ ਬਚਤ ਖਾਤੇ 'ਤੇ, ਦੂਜੀ ਨੇ FD ਦਰਾਂ 'ਚ ਕੀਤੀ ਕਟੌਤੀ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ 


Sanjeev

Content Editor

Related News