ਹੁਣ ਦੁਕਾਨਾਂ ਖੋਲ੍ਹਣ ਦੀ ਵੀ ਤਿਆਰੀ ''ਚ ਹੈ ਫਲਿਪਕਾਰਟ

05/22/2019 11:58:37 AM

ਨਵੀਂ ਦਿੱਲੀ—ਅਮਰੀਕੀ ਦਿੱਗਜ ਵਾਲਮਾਰਟ ਦੀ ਅਗਵਾਈ ਵਾਲੀ ਈ-ਕਾਮਰਸ ਕੰਪਨੀ ਫਲਿਪਕਾਰਟ ਹੁਣ ਖਾਣ ਪੀਣ ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਤਿਆਰੀ 'ਚ ਹੈ। ਕਿਉਂਕਿ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤ 'ਚ ਰਿਟੇਲ ਸੈਕਟਰ ਦੇ ਲਈ ਮਨਜ਼ੂਰੀ ਨਹੀਂ ਹੈ, ਇਸ ਲਈ ਫਲਿੱਪਕਾਰਟ 'ਫੂਡ ਰਿਟੇਲ' ਬਿਜ਼ਨੈੱਸ 'ਚ ਉਤਰਨ ਜਾ ਰਿਹਾ ਹੈ ਜਿਥੇ 100 ਫੀਸਦੀ ਐੱਫ.ਡੀ.ਆਈ. ਨੂੰ ਮਨਜ਼ੂਰੀ ਹੈ ਅਤੇ ਫਿਜ਼ੀਕਲ ਸਟੋਰ ਦੀ ਸਵੀਕ੍ਰਿਤੀ ਵੀ। ਕੰਪਨੀ ਨੇ ਇਹ ਕਦਮ ਮੁੰਬਈ 'ਚ ਪੰਜਵਾਂ ਆਨਲਾਈਨ ਗ੍ਰੋਸਰੀ ਸਟੋਰ ਸੁਪਰਮਾਰਟ ਖੋਲ੍ਹਣ ਦੇ ਬਾਅਦ ਚੁੱਕਿਆ ਹੈ। 
ਇਕ ਸੂਤਰ ਨੇ ਵਾਲਮਾਰਟ ਨੂੰ ਦੱਸਿਆ ਕਿ ਸੰਸਾਰਕ ਰੂਪ ਨਾਲ ਵਾਲਮਾਰਟ ਦੀ ਕਰੀਬ 50-60 ਵਿਕਰੀ ਸੇਲਸ ਨਾਲ ਹੁੰਦੀ ਹੈ। ਆਫਲਾਈਨ ਸਟੋਰ ਖੋਲ੍ਹਣਾ ਵਾਲਮਾਰਟ ਦੀ ਯੋਜਨਾ 'ਚ ਸ਼ਾਮਲ ਹੈ। 
ਵਾਲਮਾਰਟ ਦੇ ਫੂਡ ਅਤੇ ਗ੍ਰੋਸਰੀ ਕਾਰੋਬਾਰ 'ਚ ਦਬਦਬਾ ਹੈ, ਪਰ ਐੱਫ.ਡੀ.ਆਈ. ਰੈਗੂਲੇਸ਼ਨ ਦੀ ਵਜ੍ਹਾ ਨਾਲ ਭਾਰਤ 'ਚ ਉਸ ਨੂੰ ਬਿਜ਼ਨੈੱਸ ਟੂ ਬਿਜ਼ਨੈੱਸ ਹੋਲਸੇਲ ਸੇਗਮੈਂਟ 'ਚ ਕਾਰੋਬਾਰ ਦੀ ਹੀ ਸਵੀਕ੍ਰਿਤੀ ਹੈ। ਇਸ ਦੇ ਬਾਵਜੂਦ ਕੰਪਨੀ ਪਿੱਛੇ ਨਹੀਂ ਰਹਿਣਾ ਚਾਹੁੰਦੀ ਹੈ। ਫੂਡ ਰਿਟੇਲ ਸੇਗੈਂਟ 'ਚ ਉਤਰਨ ਨਾਲ ਵਾਲਮਾਰਟ ਦੇ ਕੈਸ਼ ਐਂਡ ਕਰੀ ਬਿਜ਼ਨੈੱਸ ਨੂੰ ਵੀ ਮਦਦ ਮਿਲ ਸਕਦੀ ਹੈ, ਜਿਸ 'ਚ ਅਜੇ ਰੈਵੇਨਿਊ ਗਰੋਥ ਸਲੋਅ ਹੈ। ਭਾਰਤ ਦੇ ਰਿਟੇਲ ਮਾਰਕਿਟ 'ਚ ਫੂਡ ਦੀ ਹਿੱਸੇਦਾਰੀ ਦੋ-ਤਿਹਾਈ ਹੈ। 
ਫਲਿਪਕਾਰਟ ਦੇ ਭਾਰਤੀ ਬੁਲਾਰੇ ਨੇ ਟੀ.ਓ.ਆਈ. ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਸੂਤਰਾਂ ਨੇ ਕਿਹਾ ਕਿ ਆਫਲਾਈਨ ਸਟੋਰਸ ਖੋਲ੍ਹਣ ਨਾਲ ਫਲਿਪਕਾਰਟ ਨੂੰ ਫੂਡ ਅਤੇ ਗ੍ਰੋਸਰੀ ਮਾਰਕਿਟ 'ਚ ਵਾਲਮਾਰਟ ਦੇ ਅਨੁਭਵ ਦਾ ਫਾਇਦਾ ਮਿਲੇਗਾ।


Aarti dhillon

Content Editor

Related News