PNB ਵਨ ਐਪ ’ਤੇ ਸ਼ਾਪਿੰਗ ਫੈਸਟੀਵਲ ਲਾਂਚ, ਜਾਣੋ ਕਿਹੜੀਆਂ ਮਿਲਣਗੀਆਂ ਸਹੂਲਤਾਂ
Sunday, Apr 30, 2023 - 02:56 PM (IST)
ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) – ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਆਪਣੇ ਮੋਬਾਇਲ ਬੈਂਕਿੰਗ ਐਪ : ਪੀ. ਐੱਨ. ਬੀ. ਵਨ ’ਤੇ ‘ਪੀ. ਐੱਨ. ਬੀ. ਸ਼ਾਪਿੰਗ ਫੈਸਟਿਵ-ਵਨ’ ਨਾਂ ਨਾਲ ਇਕ ਹਫਤੇ ਤੱਕ ਚੱਲਣ ਵਾਲਾ ਸ਼ਾਪਿੰਗ ਫੈਸਟੀਵਲ ਲਾਂਚ ਕੀਤਾ ਹੈ। ਇਹ ਮੁਹਿੰਮ 1 ਤੋਂ 7 ਮਈ ਤੱਕ ਬੈਂਕ ਦੇ ਮੋਬਾਇਲ ਬੈਂਕਿੰਗ ਐਪਲੀਕੇਸ਼ਨ-ਪੀ. ਐੱਨ. ਬੀ. ਵਨ ਅਤੇ ਇੰਟਰਨੈੱਟ ਬੈਂਕਿੰਗ ’ਤੇ ਵੀ ਚੱਲੇਗਾ।
ਇਹ ਵੀ ਪੜ੍ਹੋ : Swiggy 'ਤੇ ਆਰਡਰ ਕਰਨਾ ਹੋਇਆ ਮਹਿੰਗਾ, ਹੁਣ ਹਰ ਬੁਕਿੰਗ 'ਤੇ ਦੇਣਾ ਹੋਵੇਗਾ ਵਾਧੂ ਚਾਰਜ
ਇਸ ਮੌਕੇ ’ਤੇ ਪੀ. ਐੱਨ. ਬੀ. ਦੇ ਐੱਮ. ਡੀ. ਅਤੇ ਸੀ. ਈ. ਓ. ਅਤੁਲ ਕੁਮਾਰ ਗੋਇਲ ਨੇ ਕਿਹਾ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡਾ ਬੈਂਕ ਹੁਣ ਪੀ. ਐੱਨ. ਬੀ. ਵਨ ਰਾਹੀਂ ਈ-ਮਾਰਕੀਟਪਲੇਸ ਯਾਨੀ ਪੀ. ਐੱਨ. ਬੀ. ਸ਼ਾਪੀ ਪੇਸ਼ ਕਰ ਰਿਹਾ ਹੈ। ਸਾਡੇ ਗਾਹਕ ਹੁਣ ਵੱਖ-ਵੱਖ ਸ਼੍ਰੇਣੀਆਂ ’ਚ 400+ ਵਪਾਰੀਆਂ ਦੇ ਮਾਧਿਅਮ ਰਾਹੀਂ ਖਰੀਦਦਾਰੀ ਕਰਨ ’ਚ ਸਮਰੱਥ ਹੋਣਗੇ ਅਤੇ ਆਪਣੇ ਦਿਨ-ਪ੍ਰਤੀਦਿਨ ਦੀ ਖਰੀਦਦਾਰੀ ਨਾਲ ਵਾਧੂ ਪੁਰਸਕਾਰ ਵੀ ਜਿੱਤ ਸਕਣਗੇ।
ਪਿਛਲੇ ਇਕ ਸਾਲ ਤੋਂ ਪੀ. ਐੱਨ. ਬੀ. ਨੇ 4 ਕਲਿੱਕ ’ਚ ਪ੍ਰੀ-ਅਪਰੂਵਡ ਪਰਸਨਲ ਲੋਨ (ਪੀ. ਏ. ਪੀ. ਐੱਲ.), ਪ੍ਰੀ-ਅਪਰੂਵਡ ਬਿਜ਼ਨੈੱਸ ਲੋਨ (ਪੀ. ਏ. ਬੀ. ਐੱਲ.), ਈ-ਮੁਦਰਾ, ਕਿਸਾਨ ਜਨਸਮਰਥ ਪੋਰਟਲ ਦੇ ਰੂਪ ’ਚ ਐਂਡ-ਟੂ-ਐਂਡ ਯਾਤਰਾ ਨਾਲ ਵੱਖ-ਵੱਖ ਡਿਜੀਟਲ ਉਤਪਾਦ ਲਾਂਚ ਕੀਤੇ ਹਨ। ਬੈਂਕ ਆਪਣੀਆਂ ਬ੍ਰਾਂਚਾਂ ਦੇ ਨਾਲ-ਨਾਲ ਬਦਲ ਡਿਸਟ੍ਰੀਬਿਊਸ਼ਨ ਚੈਨਲਾਂ ਦੇ ਮਾਧਿਅਮ ਰਾਹੀਂ ਬੀਮਾ, ਮਿਊਚੁਅਲ ਫੰਡ, ਈ-ਬ੍ਰੋਕਿੰਗ ਸੇਵਾਵਾਂ ਆਦਿ ਵਰਗੀਆਂ ਹੋਰ ਸੇਵਾਵਾਂ ਦਾ ਇਕ ਗੁਲਦਸਤਾ ਵੀ ਮੁਹੱਈਆ ਕਰਦਾ ਹੈ।
ਇਹ ਵੀ ਪੜ੍ਹੋ : ਫੂਡ ਕੰਪਨੀਆਂ ਨੂੰ ਝਟਕਾ, ਗੁੰਮਰਾਹਕੁੰਨ ਇਸ਼ਤਿਹਾਰਾਂ ਲਈ FSSAI ਨੇ ਦਰਜ ਕੀਤੇ 32 ਕੇਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।