ਵੋਡਾ-ਆਈਡੀਆ ਨੂੰ ਝਟਕਾ, ਅਗਲੇ ਇਕ ਸਾਲ 'ਚ ਘੱਟ ਸਕਦੇ ਹਨ ਕਰੋੜਾਂ ਗਾਹਕ

Wednesday, Dec 02, 2020 - 01:41 PM (IST)

ਵੋਡਾ-ਆਈਡੀਆ ਨੂੰ ਝਟਕਾ, ਅਗਲੇ ਇਕ ਸਾਲ 'ਚ ਘੱਟ ਸਕਦੇ ਹਨ ਕਰੋੜਾਂ ਗਾਹਕ

ਬਿਜ਼ਨੈੱਸ ਡੈਸਕ: ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਨੂੰ ਆਉਣ ਵਾਲੇ ਇਕ ਸਾਲ 'ਚ ਵੱਡਾ ਝਟਕਾ ਲੱਗਣ ਦੀ ਉਮੀਦ ਜਤਾਈ ਜਾ ਰਹੀ ਹੈ। ਫਿੱਚ ਰੇਟਿੰਗਸ ਨੇ ਅਨੁਮਾਨ ਲਗਾਇਆ ਹੈ ਕਿ ਵੀਆਈ ਅਗਲੇ ਇਕ ਸਾਲ 'ਚ ਆਪਣੇ 5 ਤੋਂ 7 ਕਰੋੜ ਗਾਹਕ ਗੁਆ ਸਕਦਾ ਹੈ। ਇਹ ਅਨੁਮਾਨ ਬੀਤੇ 9 ਤਿਮਾਹੀਆਂ ਦੇ ਆਧਾਰ 'ਤੇ ਲਗਾਇਆ ਗਿਆ ਹੈ। ਦੱਸ ਦੇਈਏ ਕਿ ਵੀ.ਆਈ. ਪਿਛਲੀਆਂ 9 ਤਿਮਾਹੀਆਂ 'ਚ ਕਰੀਬ 15.5 ਕਰੋੜ ਗਾਹਕਾਂ ਨੂੰ ਖੋਹ ਚੁੱਕਾ ਹੈ। 

PunjabKesari
ਜਿਓ ਅਤੇ ਏਅਰਟੈੱਲ ਦੇ ਵੱਲ ਮੂਵ ਕਰ ਰਹੇ ਹਨ ਗਾਹਕ
ਫਿੱਚ ਨੇ ਦੱਸਿਆ ਕਿ ਗਾਹਕ ਵੋਡਾਫੋਨ ਆਈਡੀਆ ਨੂੰ ਛੱਡ ਕੇ ਰਿਲਾਇੰਸ ਜਿਓ ਅਤੇ ਭਾਰਤੀ ਏਅਰਟੈੱਲ ਦੇ ਵੱਲ ਮੂਵ ਕਰ ਸਕਦੇ ਹੋ। ਇਨ੍ਹੀਂ ਦਿਨੀਂ ਏਅਰਟੈੱਲ ਅਤੇ ਜਿਓ ਦੇ ਗਾਹਕ ਲਗਾਤਾਰ ਵੱਧਦੇ ਜਾ ਰਹੇ ਹਨ। ਫਿੱਚ ਨੇ ਦੱਸਿਆ ਕਿ ਆਉਣ ਵਾਲੇ ਅਗਲੇ 12 ਤੋਂ 18 ਮਹੀਨਿਆਂ 'ਚ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜਿਓ ਦਾ ਕੰਬਾਇੰਡ ਮਾਰਕਿਟ ਕਰੀਬ 80 ਫੀਸਦੀ ਤੱਕ ਰਹਿ ਸਕਦਾ ਹੈ। ਇਸ ਤੋਂ ਇਲਾਵਾ ਸਤੰਬਰ ਮਹੀਨੇ 'ਚ ਇਹ ਕਰੀਬ 74 ਫੀਸਦੀ ਸੀ। ਦੂਜੀ ਤਿਮਾਹੀ 'ਚ ਏਅਰਟੈੱਲ ਨੇ 1.4 ਕਰੋੜ ਨਵੇਂ ਗਾਹਕ ਬਣਾਏ ਹਨ। ਇਹ ਜਿਓ ਦੇ 70 ਲੱਖ ਨਵੇਂ ਗਾਹਕਾਂ ਦੇ ਮੁਕਾਬਲੇ ਦੁੱਗਣੇ ਹਨ। 

PunjabKesari
ਕੰਪਨੀ ਦੀ ਫਾਈਨੈਂਸ਼ੀਅਲ ਹਾਲਤ ਹੋ ਰਹੀ ਹੈ ਖਰਾਬ 
ਤੁਹਾਨੂੰ ਦੱਸ ਦੇਈਏ ਕਿ ਵੋਡਾਫੋਨ ਆਈਡੀਆ ਦੇ ਗਾਹਕਾਂ 'ਚ ਭਾਰੀ ਕਮੀ ਆ ਰਹੀ ਹੈ ਜਿਸ ਦੀ ਵਜ੍ਹਾ ਨਾਲ ਇਨ੍ਹਾਂ ਦਾ ਮਾਰਕਿਟ ਸ਼ੇਅਰ ਵੀ ਡਿੱਗਦਾ ਜਾ ਰਿਹਾ ਹੈ। ਕੰਪਨੀ ਦੀ ਵਿੱਤੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਇਸ ਦਾ ਅਸਰ ਉਸ ਦੇ ਕਾਰੋਬਾਰ 'ਤੇ ਪੈ ਰਿਹਾ ਹੈ। ਫਿੱਚ ਨੇ ਕਿਹਾ ਕਿ ਸ਼ੇਅਰਾਂ ਦੀ ਵਿਕਰੀ ਅਤੇ ਕਰਜ਼ ਦੇ ਰਾਹੀਂ ਵੋਡਾਫੋਨ ਨੇ ਕਰੀਬ 3.4 ਅਰਬ ਡਾਲਰ ਜੁਟਾਉਣ ਦੀ ਯੋਜਨਾ ਬਣਾਈ ਹੈ ਪਰ ਇਸ ਨਾਲ ਟੈਲੀਕਾਮ ਬਾਜ਼ਾਰ 'ਚ ਉਸ ਦੇ ਹਾਲਤ ਬਿਹਤਰ ਹੋਣ ਦੀ ਘੱਟ ਹੀ ਉਮੀਦ ਹੈ। 

PunjabKesari
ਕੰਪਨੀ ਪੁਰਾਣੇ ਗਾਹਕਾਂ ਨੂੰ ਫਿਰ ਤੋਂ ਜੋੜ ਰਹੀ 
ਕੰਪਨੀ ਦੇ ਲਈ ਉਨ੍ਹਾਂ ਗਾਹਕਾਂ ਨੂੰ ਫਿਰ ਤੋਂ ਜੋੜਣਾ ਵੀ ਮੁਸ਼ਕਿਲ ਹੈ ਜੋ ਉਨ੍ਹਾਂ ਦਾ ਸਾਥ ਛੱਡ ਚੁੱਕੇ ਹਨ। ਇਸ ਦੀ ਵਜ੍ਹਾ ਇਹ ਹੈ ਕਿ ਉਨ੍ਹਾਂ ਨੇ ਹੁਣ ਤੱਕ ਕਰੀਬ 1.1 ਅਰਬ ਡਾਲਰ ਚੁਕਾਏ ਹਨ। ਕੰਪਨੀ ਪਹਿਲਾਂ ਤੋਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਸੀ। ਏ.ਜੀ.ਆਰ. ਦੇ ਬੋਝ ਨੇ ਵੋਡਾਫੋਨ ਦੀ ਸਮੱਸਿਆ ਹੋਰ ਵਧਾ ਦਿੱਤੀ ਹੈ। ਵੋਡਾਫੋਨ ਆਈਡੀਆ ਦੇ ਸ਼ੇਅਰ ਦਾ ਭਾਅ ਮੰਗਲਵਾਰ ਨੂੰ 3.06 ਫੀਸਦੀ ਚੜ੍ਹ ਕੇ 10.10 ਰੁਪਏ 'ਤੇ ਬੰਦ ਹੋਇਆ ਹੈ।


author

Aarti dhillon

Content Editor

Related News