HDFC ਖ਼ਾਤਾਧਾਰਕਾਂ ਨੂੰ ਝਟਕਾ! ਦੇਣੀ ਹੋਵੇਗੀ ਜ਼ਿਆਦਾ EMI,ਕੰਪਨੀ ਨੇ ਹੋਮ ਲੋਨ ਕੀਤਾ ਮਹਿੰਗਾ

07/31/2022 6:32:43 PM

ਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਵੱਡੀ ਹਾਊਸਿੰਗ ਫਾਇਨਾਂਸ ਕੰਪਨੀ ਹਾਊਸਿੰਗ ਡਿਵੈਲਪਮੈਂਟ ਐਂਡ ਫਾਇਨਾਂਸ ਕਾਰਪੋਰੇਸ਼ਨ (HDFC) ਨੇ ਕਰਜ਼ਿਆਂ 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। HDFC ਨੇ ਸ਼ਨੀਵਾਰ ਨੂੰ ਆਪਣੀ ਰਿਟੇਲ ਪ੍ਰਾਈਮ ਉਧਾਰ ਦਰ (RPLR) ਵਿੱਚ ਵਾਧਾ ਕੀਤਾ ਹੈ। HDFC ਨੇ RPLR ਵਿੱਚ 0.25% ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ 1 ਅਗਸਤ ਤੋਂ ਲਾਗੂ ਹੋਣਗੀਆਂ। RPLR ਉਹ ਦਰ ਹੈ ਜਿਸ 'ਤੇ HDFC ਹੋਮ ਲੋਨ ਦਰਾਂ ਨੂੰ ਬੈਂਚਮਾਰਕ ਕੀਤਾ ਜਾਂਦਾ ਹੈ। HDFC ਨੇ ਸਟਾਕ ਐਕਸਚੇਂਜ ਫਾਈਲਿੰਗ 'ਚ ਇਹ ਜਾਣਕਾਰੀ ਦਿੱਤੀ ਹੈ। ਵਿਆਜ ਦਰਾਂ ਵਿੱਚ ਇਹ ਵਾਧਾ HDFC ਤੋਂ ਹੋਮ ਲੋਨ ਲੈਣ ਵਾਲਿਆਂ 'ਤੇ ਬੋਝ ਪਾਵੇਗਾ। ਲੋਕਾਂ ਦੀ EMI ਰਕਮ ਵਧੇਗੀ।

ਇਹ ਵੀ ਪੜ੍ਹੋ : 1 ਅਗਸਤ ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, ਆਮ ਆਦਮੀ ’ਤੇ ਹੋਵੇਗਾ ਸਿੱਧਾ ਅਸਰ

HDFC ਨੇ ਕਿਹਾ, "HDFC ਨੇ ਹਾਊਸਿੰਗ ਲੋਨ 'ਤੇ ਆਪਣੀ ਰਿਟੇਲ ਪ੍ਰਾਈਮ ਲੈਂਡਿੰਗ ਦਰ ਵਿੱਚ ਵਾਧਾ ਕੀਤਾ ਹੈ। ਇਹ ਉਹ ਦਰ ਹੈ ਜਿਸ 'ਤੇ ਅਡਜਸਟੇਬਲ ਰੇਟ ਹੋਮ ਲੋਨ (ARHL) ਬੈਂਚਮਾਰਕ ਕੀਤੇ ਗਏ ਹਨ। ਦਰ 25 ਬੇਸਿਸ ਪੁਆਇੰਟਸ ਯਾਨੀ 0.25 ਫੀਸਦੀ ਵਧਾ ਦਿੱਤੀ ਗਈ ਹੈ। ਨਵੀਆਂ ਦਰਾਂ 1 ਅਗਸਤ, 2022 ਤੋਂ ਲਾਗੂ ਹੋਣਗੀਆਂ।"

ਜਾਣੋ ਪਹਿਲਾਂ ਕਿੰਨਾ ਹੋਇਆ ਸੀ ਵਾਧਾ 

ਇਸ ਤੋਂ ਪਹਿਲਾਂ 9 ਜੂਨ ਨੂੰ ਦੇਸ਼ ਦੀ ਸਭ ਤੋਂ ਵੱਡੀ ਹਾਊਸਿੰਗ ਫਾਈਨਾਂਸ ਕੰਪਨੀ ਨੇ RPLR 'ਚ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਸੀ। ਇਸ ਤੋਂ ਪਹਿਲਾਂ 1 ਜੂਨ ਨੂੰ ਦਰਾਂ 'ਚ 0.5 ਫੀਸਦੀ ਦਾ ਵਾਧਾ ਕੀਤਾ ਗਿਆ ਸੀ। 2 ਮਈ ਨੂੰ ਦਰਾਂ ਵਿੱਚ 5 ਆਧਾਰ ਅੰਕ ਅਤੇ 9 ਮਈ ਨੂੰ 0.30 ਫੀਸਦੀ ਦਾ ਵਾਧਾ ਕੀਤਾ ਗਿਆ ਸੀ। HDFC ਰਿਟੇਲ ਪ੍ਰਾਈਮ ਉਧਾਰ ਦਰ ਵਿੱਚ ਇਹ ਤਾਜ਼ਾ ਵਾਧਾ ਕਰਜ਼ਦਾਰਾਂ ਲਈ ਹੋਮ ਲੋਨ EMI ਦੀ ਰਕਮ ਨੂੰ ਵਧਾਏਗਾ।

ਇਹ ਵੀ ਪੜ੍ਹੋ : ITR filing ਦਾ ਅੱਜ ਹੈ ਆਖ਼ਰੀ ਦਿਨ, ਇਸ ਤੋਂ ਬਾਅਦ ਦੇਣਾ ਪਵੇਗਾ ਮੋਟਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News