ਸ਼ੇਅਰ ਬਾਜ਼ਾਰ ਵਿਚ ਰੌਣਕ, ਸੈਂਸੈਕਸ 124 ਅੰਕ ਚੜ੍ਹ ਕੇ ਬੰਦ
Thursday, Jul 06, 2017 - 04:17 PM (IST)

ਨਵੀਂ ਦਿੱਲੀ—ਘਰੇਲੂ ਬਾਜ਼ਾਰਾਂ ਵਿਚ ਅੱਜ ਚੰਗੇ ਵਾਧੇ ਦੇ ਨਾਲ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਸੈਂਸੈਕਸ 31450 ਨੂੰ ਪਾਰ ਕਰਨ ਵਿਚ ਕਾਮਯਾਬ ਰਿਹਾ ਹੈ ਜਦਕਿ ਨਿਫਟੀ 9700 ਦੇ ਉੱਤੇ ਪਹੁੰਚਿਆ। ਹਾਲਾਂਕਿ ਕਾਰੋਬਾਰੀ ਪੱਧਰ ਦੇ ਉੱਚਤਮ ਪੱਧਰਾਂ ਉੱਤੇ ਥੋੜ੍ਹੀ ਮੁਨਾਫਾ ਵਸੂਲੀ ਹਾਵੀ ਹੋਣ ਨਾਲ ਬਾਜ਼ਾਰ ਉੱਪਰੀ ਪੱਧਰਾਂ ਉੱਤੇ ਟਿੱਕ ਨਹੀਂ ਸਕਿਆ। ਕਾਰੋਬਾਰ ਦੇ ਅੰਤ ਵਿਚ ਅੱਜ ਸੈਂਸੈਕਸ 123.78 ਅੰਕ ਯਾਨੀ 0.04 ਫੀਸਦੀ ਵੱਧ ਕੇ 31,369.34 ਉੱਤੇ ਨਿਫਟੀ 36.95 ਅੰਕ ਯਾਨੀ 0.38 ਫੀਸਦੀ ਵੱਧ ਕੇ 9,674.55 ਉੱਤੇ ਬੰਦ ਹੋਇਆ ਹੈ।
ਮਿਡਕੈਪ ਇੰਡੈਕਸ ਵਿਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਵੀ ਉੱਪਰੀ ਪੱਧਰਾਂ ਉੱਤੇ ਮੁਨਾਫਾ ਵਸੂਲੀ ਦੇਖਣ ਨੂੰ ਮਿਲੀ ਹੈ। ਬੀ.ਐਸ.ਈ. ਦਾ ਮਿਡਕੈਪ ਇੰਡੈਕਸ 0.3 ਫੀਸਦੀ ਵੱਧ ਕੇ 14947 ਦੇ ਪੱਧਰ ਉੱਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ ਵਿਚ ਬੀ. ਐਸ. ਈ. ਦਾ ਮਿਡਕੈਪ ਇੰਡੈਕਸ 15010 ਤੱਕ ਪਹੁੰਚ ਗਿਆ ਸੀ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 0.3 ਫੀਸਦੀ ਦੇ ਵਾਧੇ ਦੇ ਨਾਲ 15790 ਦੇ ਪੱਧਰ ਉੱਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ ਵਿਚ ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 15877.6 ਤੱਕ ਪਹੁੰਚਿਆ ਸੀ।
ਪਾਵਰ ਸ਼ੇਅਰਾਂ ਵਿਚ ਬਿਕਵਾਲੀ ਦਾ ਦਬਾਅ
ਆਈ.ਟੀ., ਮੀਡੀਆ, ਫਾਰਮਾ, ਪ੍ਰਾਈਵੇਟ ਬੈਂਕ, ਆਇਲ ਐਂਡ ਗੈਸ, ਕੈਪੀਟਲ ਗੁਡਸ, ਕੰਜ਼ਿਊਮਰ ਡਿਊਰੇਬਲਸ ਅਤੇ ਪਾਵਰ ਸ਼ੇਅਰਾਂ ਵਿਚ ਬਿਕਵਾਲੀ ਦਾ ਦਬਾਅ ਦਿੱਸਿਆ। ਨਿਫਟੀ ਦੇ ਆਈ.ਟੀ. ਅਤੇ ਮੀਡੀਆ ਇੰਡੈਕਸ ਵਿਚ 0.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐਸ.ਈ. ਦੇ ਆਇਲ ਐਂਡ ਗੈਸ ਇੰਡੈਕਸ ਵਿਚ 0.4 ਫੀਸਦੀ ਕੰਜ਼ਿਊਮਰ ਇੰਡੈਕਸ 'ਚ 0.3 ਫੀਸਦੀ ਅਤੇ ਪਾਵਰ ਇੰਡੈਕਸ ਵਿਚ 0.2 ਫੀਸਦੀ ਦੀ ਕਮਜ਼ੋਰੀ ਆਈ ਹੈ।