ਅਬੋਹਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਕਤਲ ਕਾਂਡ ਵਿਚ ਨਵਾਂ ਮੋੜ
Friday, Jul 11, 2025 - 06:15 PM (IST)

ਅਬੋਹਰ (ਰਹੇਜਾ) : ਪੁਲਸ ਨੇ ਬਹੁਚਰਚਿਤ ਕੱਪੜਾ ਵਪਾਰੀ ਅਤੇ ਵੀਅਰ ਵੈਲ ਸ਼ੋਅ ਰੂਮ ਦੇ ਮਾਲਕ ਸੰਜੇ ਵਰਮਾ ਹੱਤਿਆਕਾਂਡ 'ਚ ਵੱਡੀ ਕਾਰਵਾਈ ਕਰਦਿਆਂ 3 ਰਾਜਸਥਾਨ ਵਾਸੀਆਂ ਨੂੰ ਸ਼੍ਰੀ ਗੰਗਾਨਗਰ ਤੋਂ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਕਤਲਕਾਂਡ 'ਚ ਸ਼ਾਮਲ ਮੁਲਜ਼ਮਾਂ ਨੂੰ ਪਨਾਹ ਦੇ ਰਹੇ ਸਨ। ਇਸ ਬਾਬਤ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਗੁਰਮੀਤ ਸਿੰਘ ਤੇ ਡੀ.ਐੱਸ.ਪੀ. ਡੀ. ਬਲਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਇੰਦਰਪਾਲ ਬਿਸ਼ਨੋਈ ਪੁੱਤਰ ਰਾਮੇਸ਼ਵਰ ਬਿਸ਼ਨੋਈ, ਸੰਦੀਪ ਖੀਚੜ ਪੁੱਤਰ ਮਨੀ ਰਾਮ ਅਤੇ ਪਾਵਨ ਖ਼ੀਚੜ ਪੁੱਤਰ ਹੰਸਰਾਜ ਤਿੰਨੇ ਰਹਿਣ ਵਾਲੇ ਕੁਚੋਰ ਅਗੁਣੀ, ਥਾਣਾ ਜਗਰਾਸਰ, ਜ਼ਿਲਾ ਬੀਕਾਨੇਰ ਨੇ ਸੰਜੇ ਵਰਮਾ ਦੇ ਕਤਲ 'ਚ ਸ਼ਾਮਲ ਮੁਲਜ਼ਮਾਂ ਨੂੰ ਨਾ ਸਿਰਫ਼ ਪਨਾਹ ਦਿੱਤੀ, ਸਗੋਂ ਹੋਰ ਤਰੀਕਿਆਂ ਨਾਲ ਵੀ ਮਦਦ ਕੀਤੀ।
ਇਹ ਵੀ ਪੜ੍ਹੋ : Punjab: ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਹੁਣ ਧੜਾ-ਧੜ ਕੱਟ ਹੋ ਰਹੇ ਚਲਾਨ
ਪੁਲਸ ਅਧਿਕਾਰੀਆਂ ਅਨੁਸਾਰ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਇਸ ਮਾਮਲੇ 'ਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਪਿਛਲੇ ਦਿਨੀਂ ਰਾਮ ਰਤਨ ਅਤੇ ਜਸਪ੍ਰੀਤ ਨੂੰ ਪੁਲਸ ਹਿਰਾਸਤ ਵਿਚ ਅਣਪਛਾਤੇ ਹਮਲਾਵਰ ਵਲੋਂ ਮਾਰ ਕੇ ਫ਼ਰਾਰ ਹੋਣ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਜੁਡੀਸਰੀ ਜਾਂਚ ਅਧੀਨ ਹੈ, ਇਸ ਲਈ ਇਸ 'ਤੇ ਕੋਈ ਕੁਮੈਂਟ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀਆਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ ਅਤੇ ਜਲਦੀ ਹੀ ਇਸ ਕੇਸ ਨਾਲ ਜੁੜੇ ਹਰ ਇਕ ਮੁਲਜ਼ਮ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਪੁਲਸ ਅਨੁਸਾਰ ਹਾਲੇ ਤੱਕ ਕਤਲ ਕਰਨ ਦੀ ਕੋਈ ਸਪੱਸ਼ਟ ਵਜ੍ਹਾ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਇਨ੍ਹਾਂ ਬਿਮਾਰੀਆਂ ਨੂੰ ਲੈ ਕੇ ਅਲਰਟ ਰਹਿਣ ਦੀ ਹਦਾਇਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e