ਸ਼ੇਅਰ ਬਾਜ਼ਾਰ : ਸੈਂਸੈਕਸ 'ਚ 732 ਅੰਕਾਂ ਦੀ ਤੇਜ਼ੀ ਅਤੇ ਨਿਫਟੀ 10470 ਦੇ ਪਾਰ ਬੰਦ

10/12/2018 3:56:31 PM

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ 'ਚ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 732.43 ਅੰਕ ਭਾਵ 2.15 ਫੀਸਦੀ ਵਧ ਕੇ 34,733.58 'ਤੇ ਅਤੇ ਨਿਫਟੀ 238 ਅੰਕ ਭਾਵ 2.32 ਫੀਸਦੀ ਵਧ ਕੇ 10,475.50 'ਤੇ ਬੰਦ ਹੋਇਆ ਹੈ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦਿੱਸਿਆ ਹੈ। ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 'ਚ 2.42 ਫੀਸਦੀ ਅਤੇ ਸਮਾਲਕੈਪ ਇੰਡੈਕਸ 'ਚ 2.60 ਫੀਸਦੀ ਵਧ ਕੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 2.88 ਫੀਸਦੀ ਤੱਕ ਵਧ ਕੇ ਬੰਦ ਹੋਇਆ ਹੈ। 
ਬੈਂਕ ਨਿਫਟੀ 'ਚ ਵਾਧਾ
ਬੈਂਕਿੰਗ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੈਂਕ ਨਿਫਟੀ ਇੰਡੈਕਸ 612 ਅੰਕ ਵਧ ਕੇ 25395 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਮੈਟਲ 'ਚ 3.98 ਫੀਸਦੀ, ਨਿਫਟੀ ਫਾਰਮਾ 'ਚ 0.39 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 
ਟਾਪ ਗੇਨਰਸ
ਆਇਸ਼ਰ ਮੋਟਰਸ, ਮਾਰੂਤੀ ਸੁਜ਼ੂਕੀ, ਮਹਿੰਦਰਾ ਐਂਡ ਮਹਿੰਦਰਾ, ਜੇ.ਐੱਸ.ਡਬਲਿਊ ਸਟੀਲ, ਕੋਟਕ ਮਹਿੰਦਰਾ, ਕੋਲ ਇੰਡੀਆ, ਇੰਡਸਇੰਡ ਬੈਂਕ
ਟਾਪ ਲੂਜ਼ਰਸ
ਟੀ.ਸੀ.ਐੱਸ., ਐੱਚ.ਸੀ.ਐੱਲ.ਟੈੱਕ, ਟੈੱਕ ਮਹਿੰਦਰਾ, ਡਾ ਰੈੱਡੀਜ਼ ਲੈਬਸ


Related News