Park Hotels ਦੇ ਸ਼ੇਅਰ ਜਾਰੀ ਮੁੱਲ ਤੋਂ ਲਗਭਗ 21 ਪ੍ਰਤੀਸ਼ਤ ਦੇ ਵਾਧੇ ਨਾਲ ਸੂਚੀਬੱਧ

Monday, Feb 12, 2024 - 01:19 PM (IST)

Park Hotels ਦੇ ਸ਼ੇਅਰ ਜਾਰੀ ਮੁੱਲ ਤੋਂ ਲਗਭਗ 21 ਪ੍ਰਤੀਸ਼ਤ ਦੇ ਵਾਧੇ ਨਾਲ ਸੂਚੀਬੱਧ

ਨਵੀਂ ਦਿੱਲੀ (ਭਾਸ਼ਾ) - ਹੋਟਲ ਚੇਨ 'ਦਿ ਪਾਰਕ' ਦਾ ਸੰਚਾਲਨ ਕਰਨ ਵਾਲੀ ਕੰਪਨੀ ਏਪੀਜੇ ਸੁਰਿੰਦਰ ਪਾਰਕ ਹੋਟਲਜ਼ ਦੇ ਸ਼ੇਅਰ ਸੋਮਵਾਰ ਨੂੰ 155 ਰੁਪਏ ਦੀ ਇਸ਼ੂ ਕੀਮਤ ਤੋਂ 21 ਫੀਸਦੀ ਦੇ ਉਛਾਲ ਨਾਲ ਬਾਜ਼ਾਰ ਵਿਚ ਲਿਸਟ ਹੋਏ। ਸ਼ੇਅਰ BSE 'ਤੇ ਜਾਰੀ ਕੀਮਤ ਤੋਂ 20.65 ਫੀਸਦੀ ਵੱਧ ਕੇ 187 ਰੁਪਏ 'ਤੇ ਲਿਸਟ ਹੋਏ।

ਇਹ ਵੀ ਪੜ੍ਹੋ :    ਇਟਲੀ 'ਚ ਕਾਰੋਬਾਰ ਕਰਨ ਵਾਲਿਆ ਲਈ ਵੱਡੀ ਰਾਹਤ, ਹੁਣ ਪੰਜਾਬੀ ਭਾਸ਼ਾ ’ਚ ਹੋ ਸਕੇਗਾ ਪੇਪਰ ਵਰਕ

ਇਹ ਵੀ ਪੜ੍ਹੋ :   76 ਸਾਲਾਂ ਦੇ ਇਤਿਹਾਸ ’ਚ ਪਾਕਿਸਤਾਨ ਨੂੰ ਮਿਲੇ 29 PM, ਕੋਈ ਵੀ ਪੂਰਾ ਨਹੀਂ ਕਰ ਸਕਿਆ ਆਪਣਾ ਕਾਰਜਕਾਲ

NSE 'ਤੇ ਸਟਾਕ 20 ਫੀਸਦੀ ਦੇ ਉਛਾਲ ਨਾਲ 186 ਰੁਪਏ 'ਤੇ ਖੁੱਲ੍ਹਿਆ। ਕੰਪਨੀ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਨੂੰ 7 ਫਰਵਰੀ ਨੂੰ ਇਸ਼ੂ ਦੇ ਆਖਰੀ ਦਿਨ 59.66 ਵਾਰ ਸਬਸਕ੍ਰਾਈਬ ਕੀਤਾ ਗਿਆ ਸੀ। 920 ਕਰੋੜ ਰੁਪਏ ਦੇ ਆਈਪੀਓ ਲਈ 147-155 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ਸੀਮਾ ਤੈਅ ਕੀਤੀ ਗਈ ਸੀ। ਇਸ ਇਸ਼ੂ ਦੇ ਤਹਿਤ, 600 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕੀਤੇ ਗਏ ਸਨ ਅਤੇ 320 ਕਰੋੜ ਰੁਪਏ ਦੀ ਵਿਕਰੀ ਲਈ ਪੇਸ਼ਕਸ਼ (OFS) ਕੀਤੀ ਗਈ ਸੀ।

ਇਹ ਵੀ ਪੜ੍ਹੋ :   ਹੋਲੀ ਮੌਕੇ ਘਰ ਜਾਣ ਦੀ ਬਣਾ ਰਹੇ ਹੋ ਯੋਜਨਾ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਰੂਟਾਂ 'ਤੇ ਨਹੀਂ

ਇਹ ਵੀ ਪੜ੍ਹੋ :    ਰਿਟਾਇਰਡ ਇੰਸ਼ੋਰਡ ਵਿਅਕਤੀਆਂ ਲਈ ਵੱਡੀ ਖ਼ਬਰ, ਰਿਟਾਇਰਮੈਂਟ ਤੋਂ ਬਾਅਦ ਵੀ ਮਿਲੇਗਾ ਮੈਡੀਕਲ ਲਾਭ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News