ਸ਼ੇਅਰ ਬਾਜ਼ਾਰ ਸਪਾਟ, ਸੈਂਸੈਕਸ 21 ਅੰਕ ਡਿੱਗਿਆ ਅਤੇ ਨਿਫਟੀ 10410 ''ਤੇ ਬੰਦ
Wednesday, Mar 14, 2018 - 03:45 PM (IST)

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਜੁਲੇ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 21.04 ਅੰਕ ਯਾਨੀ 0.06 ਫੀਸਦੀ 33,835.74 ਢਿੱਗ ਕੇ ਅਤੇ ਨਿਫਟੀ 15.95 ਅੰਕ ਯਾਨੀ 0.15 ਫੀਸਦੀ ਢਿੱਗ ਕੇ 10,410.90 'ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਅੱਜ ਸੈਂਸੇਕਸ 33,580 ਅੰਕ ਤੱਕ ਲੁੜਕਿਆ ਅਤੇ ਨਿਫਟੀ 10,336 ਅੰਕ ਤੱਕ ਪਹੁੰਚ ਗਿਆ।
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਤੇਜ਼ੀ
ਮਿਡਕੈਪ ਤੇ ਸਮਾਲਕੈਪ ਸ਼ੇਅਰਾਂ 'ਚ ਅੱਜ ਚੰਗੀ ਖਰੀਦਾਰੀ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.31 ਫੀਸਦੀ ਵਧ ਕੇ ਬੰਦ ਹੋਇਆ ਹੈ। ਨਿਫਟੀ ਦੇ ਮਿਡਕੈਪ 100 ਇੰਡੇਕਸ 'ਚ 0.43 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ.ਐੱਸ.ਈ.ਦਾ ਸਮਾਲਕੈਪ ਇੰਡੇਕਸ ਕਰੀਬ 0.09 ਫੀਸਦੀ ਤੱਕ ਮਜ਼ਬੂਤ ਹੋ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਵਾਧਾ
ਬੈਂਕ ਨਿਫਟੀ 0.45 ਫੀਸਦੀ ਦੇ ਵਾਧੇ ਨਾਲ 24,849 ਦੇ ਪੱਧਰ 'ਤੇ ਬੰਦ ਹੋਇਆ ਹੈ, ਜਦਕਿ ਨਿਫਟੀ ਦਾ ਪੀ.ਐੱਸ.ਯੀ. ਬੈਂਕ ਇੰਡੈਕਸ 1.85 ਫੀਸਦੀ ਦੀ ਮਜ਼ਬੂਤੀ ਨਾਲ ਬੰਦ ਹੋਇਆ ਹੈ। ਹਾਲਾਂਕਿ ਅੱਜ ਮੇਟਲ, ਐੱਫ.ਐੱਮ.ਸੀ.ਜੀ. ਅਤੇ ਫਾਰਮ ਸ਼ੇਅਰਾਂ 'ਚ ਦਬਾਅ ਦੇਖਣ ਨੂੰ ਮਿਲਿਆ ਹੈ।
ਟਾਪ ਗੇਨਰਸ
ਟੇਕ ਮਹਿੰਦਰਾ, ਯੈੱਸ ਬੈਂਕ, ਅੰਬੂਜਾ ਸੀਮੇਂਟ. ਐਕਸਿਸ ਬੈਂਕ, ਮਾਰੂਤੀ ਸੁਜੂਕੀ,ਐੱਸ.ਬੀ.ਆਈ, ਆਈ.ਸੀ.ਆਈ.ਸੀ.ਆਈ. ਬੈਂਕ
ਟਾਪ ਲੂਜ਼ਰਸ
ਭਾਰਤੀ ਇਨਫ੍ਰਾਟੇਲ,ਐੱਚ.ਪੀ.ਸੀ.ਐੱਲ, ਹੀਰੋ ਮੋਟੋਕਾਰਪ, ਓ.ਐੱਨ.ਜੀ.ਸੀ. ਟਾਟਾ ਸਟੀਲ, ਐੱਚ.ਡੀ.ਐੱਫ.ਸੀ, ਅਦਾਨੀ ਪੋਟਰਸ