LIC-SBI ਦੇ ਸ਼ੇਅਰ ਨੇ ਕੀਤਾ ਆਪਣੇ ਕੰਪੀਟੀਟਰਸ ਨਾਲੋਂ ਬਿਹਤਰ ਪ੍ਰਦਰਸ਼ਨ
Thursday, Jul 18, 2024 - 12:08 PM (IST)
ਨਵੀਂ ਦਿੱਲੀ (ਭਾਸ਼ਾ) - ਸਰਕਾਰੀ ਮਾਲਕੀ ਵਾਲੀ ਲਾਈਫ ਇੰਸ਼ੋਰੈਂਸ ਕੰਪਨੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਸ਼ੇਅਰਾਂ ਨੇ ਐੱਚ. ਡੀ. ਐੱਫ. ਸੀ. ਲਾਈਫ ਅਤੇ ਆਈ. ਸੀ. ਆਈ. ਸੀ. ਆਈ. ਪ੍ਰੋਡੈਂਸ਼ੀਅਲ ਲਾਈਫ ਵਰਗੀਆਂ ਕੰਪੀਟੀਟਰਸ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਅਜਿਹਾ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਇਸ ਨੇ ਭਾਰਤ ਦੇ ਵਿਕਾਸ ਖੇਤਰਾਂ, ਜਿਸ ’ਚ ਇਨਫਰਾਸਟਰੱਕਚਰ ਵੀ ਸ਼ਾਮਿਲ ਹੈ, ’ਤੇ ਦਾਅ ਲਾਇਆ ਹੈ, ਜਦੋਂਕਿ ਨਿੱਜੀ ਖੇਤਰ ਨੇ ਤਕਨੀਕ, ਖਪਤਕਾਰ ਅਤੇ ਖਪਤਕਾਰ-ਸਬੰਧਤ ਬੀ. ਐੱਫ. ਐੱਸ. ਆਈ. ਕੰਪਨੀਆਂ ’ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ।
ਸਟਾਕ ਐਕਸਚੇਂਜ ਦੇ ਅੰਕੜਿਆਂ ਮੁਤਾਬਕ, ਐੱਲ. ਆਈ. ਸੀ. ਦਾ ਸ਼ੇਅਰ 18 ਜੂਨ, 2023 ਨੂੰ 620 ਰੁਪਏ ਤੋਂ ਲੱਗਭੱਗ 79 ਫੀਸਦੀ ਵਧ ਕੇ ਮੰਗਲਵਾਰ ਨੂੰ 1,109.15 ਰੁਪਏ ’ਤੇ ਪਹੁੰਚ ਗਿਆ ਹੈ।
ਗੱਲ ਜੇਕਰ ਐੱਚ. ਡੀ. ਐੱਫ. ਸੀ. ਲਾਈਫ ਦੀ ਕਰੀਏ ਤਾਂ ਮੰਗਲਵਾਰ ਨੂੰ ਬੀ. ਐੱਸ. ਈ. ’ਤੇ 646.55 ਰੁਪਏ ਦੇ ਬੰਦ ਭਾਅ ਦੀ ਤੁਲਣਾ ਇਕ ਸਾਲ ਪਹਿਲਾਂ 666.55 ਰੁਪਏ ਦੇ ਮੁਕਾਬਲੇ ਇਸ ਨੇ ਨੈਗੇਟਿਵ ਰਿਟਰਨ ਦਿੱਤਾ।
ਉਥੇ ਹੀ, ਆਈ. ਸੀ. ਆਈ. ਸੀ. ਆਈ. ਪ੍ਰੋਡੈਂਸ਼ੀਅਲ ਲਾਈਫ ਇੰਸ਼ੋਰੈਂਸ ਕੰਪਨੀ ਨੇ 18 ਜੂਨ 2023 ਨੂੰ 582 ਰੁਪਏ ਤੋਂ ਵਧ ਕੇ 654 ਰੁਪਏ ’ਤੇ ਪੁੱਜਣ ਤੋਂ ਬਾਅਦ 12 ਫੀਸਦੀ ਦਾ ਰਿਟਰਨ ਦਿੱਤਾ।
ਬੀਤੇ ਇਕ ਸਾਲ ’ਚ ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ ਦੇ ਸ਼ੇਅਰ 1,314 ਰੁਪਏ ਤੋਂ ਵਧ ਕੇ 1,621.20 ਰੁਪਏ ’ਤੇ ਪਹੁੰਚ ਗਏ ਹਨ। ਇਸ ਤਰ੍ਹਾਂ ਇਸ ਨੇ 23 ਫੀਸਦੀ ਰਿਟਰਨ ਦਿੱਤਾ ਹੈ।