ਮੂਧੇ ਮੂੰਹ ਡਿੱਗੇ ਗੌਤਮ ਅਡਾਨੀ ਦੇ ਸ਼ੇਅਰ, 6 ਵਿਚੋਂ 4 ਕੰਪਨੀਆਂ ਦੇ ਸ਼ੇਅਰਾਂ ਤੇ ਲਗਾ ਲੋਅਰ ਸਰਕਟ

Tuesday, Jul 20, 2021 - 04:07 PM (IST)

ਮੂਧੇ ਮੂੰਹ ਡਿੱਗੇ ਗੌਤਮ ਅਡਾਨੀ ਦੇ ਸ਼ੇਅਰ, 6 ਵਿਚੋਂ 4 ਕੰਪਨੀਆਂ ਦੇ ਸ਼ੇਅਰਾਂ ਤੇ ਲਗਾ ਲੋਅਰ ਸਰਕਟ

ਨਵੀਂ ਦਿੱਲੀ - ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸੋਮਵਾਰ ਨੂੰ ਇਹ ਖ਼ਬਰ ਮਿਲੀ ਸੀ ਕਿ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਅਤੇ ਸਿਕਓਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਅਡਾਨੀ ਸਮੂਹ ਦੀਆਂ ਕੁਝ ਕੰਪਨੀਆਂ ਦੀ ਜਾਂਚ ਕਰ ਰਹੇ ਹਨ। ਜਦੋਂ ਕਿ ਅਡਾਨੀ ਸਮੂਹ ਨੇ ਅਹਿਮਦਾਬਾਦ ਵਿਚ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਨੂੰ ਸੇਬੀ ਵੱਲੋਂ ਹਾਲ ਹੀ ਵਿਚ ਕੋਈ ਨੋਟਿਸ ਨਹੀਂ ਮਿਲਿਆ ਹੈ ਅਤੇ ਜਿੱਥੋਂ ਤਕ ਡੀ.ਆਰ.ਆਈ. ਨੂੰ ਕਾਰਨ ਦੱਸੋ ਨੋਟਿਸ ਦਾ ਸੰਬੰਧ ਹੈ, ਇਹ ਪੰਜ ਸਾਲ ਪਹਿਲਾਂ ਇਸ ਨੂੰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ: ਜੇਬ 'ਚ ਨਹੀਂ ਹਨ ਪੈਸੇ ਤਾਂ ਚਿੰਤਾ ਕਰਨ ਦੀ ਲੋੜ ਨਹੀਂ , FasTag ਜ਼ਰੀਏ ਵੀ ਭਰਵਾ ਸਕਦੇ ਹੋ ਪੈਟਰੋਲ-ਡੀਜ਼ਲ

6 ਕੰਪਨੀਆਂ ਵਿਚੋਂ 4 ਕੰਪਨੀਆਂ ਵਿਚ ਲੱਗਾ ਲੋਅਰ ਸਰਕਟ

ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ 6 ਵਿਚੋਂ 3 ਕੰਪਨੀਆਂ ਵਿਚ ਲੋਅਰ ਸਰਕਟ ਲੱਗ ਗਿਆ ਅਤੇ ਕਾਰੋਬਾਰ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਇਕ ਹੋਰ ਕੰਪਨੀ ਨੇ ਲੋਅਰ ਸਰਕਟ ਦਾ ਪੱਧਰ ਛੋਹ ਲਿਆ। ਬਾਕੀ ਦੋ ਕੰਪਨੀਆਂ ਵਿਚ ਵੀ ਗਿਰਾਵਟ ਜਾਰੀ ਹੈ। 

ਇਸ ਕਾਰਨ ਆ ਰਹੀ ਕੰਪਨੀਆਂ ਵਿਚ ਗਿਰਾਵਟ 

ਦਰਅਸਲ ਸੋਮਵਾਰ ਨੂੰ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸਦਨ ਵਿਚ ਅਡਾਨੀ ਸਮੂਹ ਦੀਆਂ ਕੁਝ ਕੰਪਨੀਆ ਦੀ ਸੇਬੀ ਅਤੇ ਡੀ.ਆਰ.ਆਈ. ਵਲੋਂ ਜਾਰੀ ਜਾਂਚ ਬਾਰੇ ਜਾਣਕਾਰੀ ਦਿੱਤੀ ਸੀ। ਇਹ ਜਾਂਚ ਸੇਬੀ ਦੇ ਨਿਯਮਾਂ ਸੰਬੰਧੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕਿਸੇ ਵੀ ਕਿਸਮ ਦੀ ਜਾਂਚ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਵਿਦੇਸ਼ੀ ਪੋਰਟਫੋਲਿਓ ਨਿਵੇਸ਼ ਦੀ ਹੋਲਡਿੰਗ ਅਡਾਨੀ ਗਰੁੱਪ ਦੇ ਸ਼ੇਅਰਾਂ ਵਿਚ ਡੇ-ਟੂ-ਡੇ ਟ੍ਰੇਡਿੰਗ ਦੇ ਆਧਾਰ 'ਤੇ ਹੈ। ਇਸ ਦਰਮਿਆਨ ਅਡਾਨੀ ਨੇ ਸਪੱਸ਼ਟੀਕਰਣ ਦਿੱਤਾ ਹੈ ਕਿ ਸੇਬੀ ਨੇ ਉਸ ਨੂੰ ਹੁਣੇ ਜਿਹੇ ਕੋਈ ਪੱਤਰ ਨਹੀਂ ਦਿੱਤਾ ਹੈ ਜਦੋਂਕਿ ਡੀ.ਆਰ.ਆਈ. ਦਾ ਨੋਟਿਸ 5 ਸਾਲ ਪੁਰਾਣਾ ਹੈ।

ਇਹ ਵੀ ਪੜ੍ਹੋ: ਜਲਦ ਘਟਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਓਪੇਕ-ਸਹਿਯੋਗੀਆਂ ਦਰਮਿਆਨ ਹੋਇਆ ਇਹ ਸਮਝੌਤਾ

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਤਿੰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਫੰਡ (ਐੱਫ.ਪੀ. ਆਈ) ਦੇ ਡੀਮੈਟ ਅਕਾਉਂਟ ਨੈਸ਼ਨਲ ਸਿਕਓਰਟੀਜ ਡਿਪਾਜ਼ਟਰੀ ਲਿਮਟਿਡ (ਐਨਐਸਡੀਐਲ) ਦੁਆਰਾ ਰੋਕ ਦਿੱਤੇ ਗਏ ਹਨ। ਇਸ ਨਾਲ ਉਸਦੀ ਦੌਲਤ ਵਿਚ ਗਿਰਾਵਟ ਆਈ। ਪਰ ਅਡਾਨੀ ਸਮੂਹ ਨੇ ਸਾਫ ਕਿਹਾ ਸੀ ਕਿ ਇਹ ਖ਼ਬਰ ਗਲਤ ਹੈ ਅਤੇ ਬਾਜ਼ਾਰ ਵਿੱਚ ਅਫਵਾਹਾਂ ਫੈਲਾਈਆਂ ਗਈਆਂ ਹਨ। ਮੀਡੀਆ ਰਿਪੋਰਟਾਂ ਵਿਚ ਇਹ ਕਿਹਾ ਗਿਆ ਸੀ ਕਿ ਐਨ.ਐਸ.ਡੀ.ਐਲ. ਨੇ ਤਿੰਨ ਵਿਦੇਸ਼ੀ ਫੰਡਾਂ ਐਲਬੁਲਾ ਇਨਵੈਸਟਮੈਂਟ ਫੰਡ, ਕ੍ਰੈਸਟਾ ਫੰਡ ਅਤੇ ਏਪੀਐਮਐਸ ਇਨਵੈਸਟਮੈਂਟ ਫੰਡ ਦੇ ਖ਼ਾਤੇ ਫਰੀਜ਼ ਕਰ ਦਿੱਤੇ ਹਨ। ਉਸ ਕੋਲ ਅਡਾਨੀ ਗਰੁੱਪ ਦੀਆਂ ਚਾਰ ਕੰਪਨੀਆਂ ਹਨ। ਅਡਾਨੀ ਗਰੁੱਪ ਦੀਆਂ ਚਾਰ ਕੰਪਨੀਆਂ ਵਿੱਚ ਉਸ ਦੇ 43,500 ਕਰੋੜ ਰੁਪਏ ਤੋਂ ਵੱਧ ਦੇ ਸ਼ੇਅਰ ਹਨ। ਅਡਾਨੀ ਪੋਰਟਸ ਅਤੇ ਸਪੈਸ਼ਲ ਆਰਥਿਕ ਜ਼ੋਨ ਲਿਮਟਿਡ ਨੇ ਐਨ.ਐਸ.ਡੀ.ਐਲ. ਦੇ ਤਿੰਨ ਵਿਦੇਸ਼ੀ ਫੰਡਾਂ ਦੇ ਖਾਤਿਆਂ ਨੂੰ ਫਰੀਜ਼ ਕਰਨ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਨਿਵੇਸ਼ ਕਰਨ ਵਾਲੇ ਭਾਈਚਾਰੇ ਨੂੰ ਗੁੰਮਰਾਹ ਕਰਨ ਲਈ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਜਲਦ ਆਵੇਗਾ ਇਲੈਕਟ੍ਰਿਕ ਵਾਹਨਾਂ ਦਾ ਦੌਰ! ਇਹ ਸੂਬੇ ਦਿਲ ਖੋਲ੍ਹ ਕੇ ਦੇ ਰਹੇ ਨੇ ਵਾਹਨਾਂ 'ਤੇ ਸਬਸਿਡੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News