ਸ਼ੇਅਰਚੈਟ, ਹੋਰਾਂ ਨੇ ਡਿਜ਼ੀਟਲ ਮੁਕਾਬਲੇਬਾਜ਼ੀ ਬਿੱਲ ਦੇ ਮਸੌਦੇ ’ਤੇ IAMAI ਦੀਆਂ ਦਲੀਲਾਂ ਦਾ ਕੀਤਾ ਵਿਰੋਧ

06/02/2024 2:56:22 PM

ਨਵੀਂ ਦਿੱਲੀ (ਭਾਸ਼ਾ) - ਮੈਟ੍ਰੀਮੋਨੀ ਡਾਟ ਕਾਮ ਅਤੇ ਸ਼ੇਅਰਚੈਟ ਉਨ੍ਹਾਂ 4 ਕੰਪਨੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਡਿਜੀਟਲ ਮੁਕਾਬਲੇਬਾਜ਼ੀ ਬਿੱਲ ਦੇ ਮਸੌਦੇ ’ਤੇ ਉਦਯੋਗਿਕ ਸੰਗਠਨ ਆਈ. ਏ. ਐੱਮ. ਏ. ਦਲੀਲਾਂ ਨਾਲ ਸਹਿਮਤ ਨਹੀਂ ਹਨ।

ਜ਼ਿਕਰਯੋਗ ਹੈ ਕਿ ਚਾਰੇ ਕੰਪਨੀਆਂ ਆਈ. ਏ. ਐੱਮ. ਏ. ਆਈ. ਦੀਆਂ ਮੈਂਬਰ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਆਈ. ਏ. ਐੱਮ. ਏ. ਆਈ. ਦੀਆਂ ਦਲੀਲਾਂ ਪੂਰੇ ਡਿਜੀਟਲ ਸਟਾਰਟਅਪ ਈਕੋਸਿਸਟਮ ਜਾਂ ਇਸ ਦੇ 540 ਤੋਂ ਵੱਧ ਮੈਂਬਰਾਂ ਦੇ ਵਿਚਾਰਾਂ ਨੂੰ ਨਹੀਂ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਮੈਂਬਰਾਂ ਦੇ ਸਿਰਫ ਇਕ ਛੋਟੇ ਜਿਹੇ ਹਿੱਸੇ ਨੇ ਮਸੌਦਾ ਡਿਜੀਟਲ ਮੁਕਾਬਲੇਬਾਜ਼ੀ ਬਿੱਲ (ਡੀ. ਸੀ. ਬੀ.) ਦੀਆਂ ‘ਪ੍ਰੀ-ਰੈਗੂਲੇਸ਼ਨ’ ਵਿਵਸਥਾਵਾਂ ਦਾ ਵਿਰੋਧ ਕੀਤਾ ਹੈ ਅਤੇ ਉਦਯੋਗ ਸੰਗਠਨ ਦੀਆਂ ਦਲੀਲਾਂ ਬਹੁਤ ਘੱਟ ਲੋਕਾਂ ਦੀ ਰਾਏ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰੀ-ਰੈਗੂਲੇਸ਼ਨ’ ਵਿਵਸਥਾਵਾਂ ਦਾ ਵਿਰੋਧ ਅਤੇ ਰੈਗੂਲੇਸ਼ਨ ਤੋਂ ਬਾਅਦ ਦੀ ਵਿਵਸਥਾ ਨੂੰ ਜਾਰੀ ਰੱਖਣ ਨਾਲ ਸਥਾਪਤ ਖਿਡਾਰੀਆਂ ਨੂੰ ਮੁਕਾਬਲੇਬਾਜ਼ੀ ਅਤੇ ਨਵੀਨਤਾ ਨੂੰ ਦਬਾਉਣ ਦੀ ਮੌਕਾ ਮਿਲੇਗਾ।

ਪ੍ਰੀ-ਰੈਗੂਲੇਸ਼ਨ ਤੋਂ ਮਕਸਦ ਅਜਿਹੇ ਨਿਯਮਾਂ ਤੋਂ ਹੈ, ਜੋ ਵੱਡੇ ਮੰਚਾਂ ਨੂੰ ਕੁਝ ਖਾਸ ਤਰ੍ਹਾਂ ਦੇ ਵਿਵਹਾਰ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਰੋਕ ਦਿੰਦੇ ਹਨ, ਜਿਸ ਨਾਲ ਮੁਕਾਬਲੇਬਾਜ਼ੀ ਘੱਟ ਹੋ ਸਕਦੀ ਹੈ। ਇਸ ਹਫਤੇ ਦੀ ਸ਼ੁੁਰੂਆਤ ’ਚ ਕਾਰਪੋਰੇਟ ਮਾਮਲਿਆਂ ਦੇ ਸਕੱਤਰ ਮਨੋਜ ਗੋਵਿਲ ਨੂੰ ਭੇਜੇ ਗਏ ਪੱਤਰ ’ਤੇ ਮੈਟ੍ਰੀਮੋਨੀ ਡਾਟ ਕਾਮ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਮੁਰੁਗਾਵੇਲ ਜਾਨਕੀਰਮਨ, ਹੋਈਚੋਈ ਦੇ ਸਹਿ-ਸੰਸਥਾਪਕ ਵਿਸ਼ਣੂ ਮੋਹਾ, ਮੈਚ ਗਰੁੱਪ ਦੇ ਅਧਿਕਾਰੀ ਮਾਰਗਨ ਕਾਵਿਨ ਅਤੇ ਸ਼ੇਅਰਚੈਟ ਦੇ ਮੁੱਖ ਵਿੱਤੀ ਅਧਿਕਾਰੀ ਮਨੋਹਰ ਸਿੰਘ ਚਰਨ ਨੇ ਦਸਤਖਤ ਕੀਤੇ ਸਨ।


Harinder Kaur

Content Editor

Related News