ਸ਼ੇਅਰ ਬਾਜ਼ਾਰ 'ਚ ਵਾਧਾ, ਸੈਂਸੈਕਸ 36425 ਅਤੇ ਨਿਫਟੀ 10922 'ਤੇ ਖੁੱਲ੍ਹਿਆ

01/18/2019 9:28:26 AM

ਮੁੰਬਈ—ਅੱਜ ਦੇ ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 51.59 ਅੰਕ ਭਾਵ 0.14 ਫੀਸਦੀ ਵਧ ਕੇ 36,425.67 'ਤੇ ਅਤੇ ਨਿਫਟੀ 17.20 ਅੰਕ ਭਾਵ 0.61 ਫੀਸਦੀ ਵਧ ਕੇ 10,922.40 'ਤੇ ਖੁੱਲ੍ਹਿਆ। ਸੰਸਾਰਿਕ ਬਾਜ਼ਾਰਾਂ 'ਚ ਨਰਮੀ ਦੇ ਬਾਵਜੂਦ ਚੁਨਿੰਦਾ ਸ਼ੇਅਰਾਂ 'ਚ ਲਿਵਾਲੀ ਨਾਲ ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਲਗਾਤਾਰ ਤੀਜੇ ਦਿਨ ਵਾਧੇ 'ਚ ਰਹੇ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ ਕਰੀਬ 300 ਅੰਕਾਂ ਦੇ ਦਾਅਰੇ 'ਚ ਉਤਾਰ-ਚੜ੍ਹਾਅ ਦੇ ਬਾਅਦ 52.79 ਅੰਕ ਭਾਵ 0.15 ਫੀਸਦੀ ਦੇ ਵਾਧੇ ਨਾਲ 36,374.08 ਅੰਕ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 14.90 ਅੰਕ ਭਾਵ 0.14 ਫੀਸਦੀ ਮਜ਼ਬੂਤ ਹੋ ਕੇ 10,905.20 ਅੰਕ 'ਤੇ ਬੰਦ ਹੋਇਆ।

ਸੈਂਸੈਕਸ ਦੀਆਂ ਕੰਪਨੀਆਂ 'ਚ ਐਕਸਿਸ ਬੈਂਕ, ਐੱਚ.ਸੀ.ਐੱਲ. ਟੈੱਕ, ਮਹਿੰਦਰਾ ਐਂਡ ਮਹਿੰਦਰਾ, ਟੀ.ਸੀ.ਐੱਸ., ਐੱਚ.ਡੀ.ਐੱਫ.ਸੀ., ਕੋਟਕ ਬੈਂਕ, ਪਾਵਰਗ੍ਰਿਡ, ਹੀਰੋ ਮੋਟੋਕਾਰਪ ਅਤੇ ਵੇਦਾਂਤਾ ਦੇ ਸ਼ੇਅਰ 'ਚ 1.91 ਫੀਸਦੀ ਵਧ ਕੇ ਚੜ੍ਹ ਗਏ। ਸਨ ਫਾਰਮਾ ਨੂੰ ਹੋਰ 5.78  ਫੀਸਦੀ ਦਾ ਨੁਕਸਾਨ ਝੱਲਣਾ ਪਿਆ। ਨੁਕਸਾਨ 'ਚ ਰਹਿਣ ਵਾਲੀਆਂ ਹੋਰ ਕੰਪਨੀਆਂ 'ਚ ਯੈੱਸ ਬੈਂਕ, ਭਾਰਤੀ ਸਟੇਟ ਬੈਂਕ, ਬਜਾਜ ਫਾਈਨੈਂਸ, ਟਾਟਾ ਸਟੀਲ, ਭਾਰਤੀ ਏਅਰਟੈੱਲ ਅਤੇ ਓ.ਐੱਨ.ਜੀ.ਸੀ. ਦੇ ਸ਼ੇਅਰ 3.31 ਫੀਸਦੀ ਫੀਸਦੀ ਤੱਕ ਨੁਕਸਾਨ 'ਚ ਰਹੇ। ਤਿਮਾਹੀ ਨਤੀਜੇ ਤੋਂ ਪਹਿਲਾਂ ਰਿਲਾਇੰਸ ਇੰਡਸਟਰੀਜ਼ ਅਤੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ 1.12 ਫੀਸਦੀ ਤੱਕ ਡਿੱਗ ਗਏ। ਆਸ਼ਿਕਾ ਗਰੁੱਪ ਦੇ ਸ਼ੇਅਰ ਸ਼ੋਧ ਦੇ ਪ੍ਰਧਾਨ ਪਾਰਸ ਬੋਥਰਾ ਨੇ ਕਿਹਾ ਕਿ ਵੱਡੀਆਂ ਕੰਪਨੀਆਂ ਦੇ ਨਤੀਜੇ ਅਤੇ ਅੰਤਰਿਮ ਬਜਟ ਤੋਂ ਪਹਿਲਾਂ ਅਨਿਸ਼ਚਿਤਤਾ ਦੇ ਕਾਰਨ ਸ਼ੇਅਰ ਬਾਜ਼ਾਰ ਹਾਂ-ਪੱਖੀ ਅਤੇ ਨਾ-ਪੱਖੀ ਦੇ ਵਿਚਕਾਰ ਉਤਾਰ-ਚੜ੍ਹਾਅ 'ਚ ਰਹੇ। ਉਨ੍ਹਾਂ ਕਿਹਾ ਕਿ ਸੂਚਨਾ ਤਕਨਾਲੋਜੀ (ਆਈ.ਟੀ.) ਕੰਪਨੀਆਂ ਨੇ ਕਮਜ਼ੋਰ ਰੁਪਏ ਦੇ ਵਿਚਕਾਰ ਬਾਜ਼ਾਰ ਨੂੰ ਸਮਰਥਨ ਦਿੱਤਾ। ਰੀਅਲ ਅਸਟੇਟ ਖੇਤਰ 'ਚ ਵੀ ਬੁਰਾ ਸਮਾਂ ਬੀਤ ਜਾਣ ਦੀ ਉਮੀਦ ਦੇ ਕਾਰਨ ਹਾਂ-ਪੱਖੀ ਗਤੀਵਿਧੀਆਂ ਦੇਖੀਆਂ ਗਈਆਂ।


Aarti dhillon

Content Editor

Related News