ਸ਼ੇਅਰ ਬਜ਼ਾਰ : ਸੈਂਸੈਕਸ ਚ 39 ਅੰਕਾਂ ਦਾ ਵਾਧਾ ਤੇ ਨਿਫਟੀ ਵੀ ਚੜ੍ਹ ਕੇ ਖੁੱਲ੍ਹਿਆ

Monday, Jun 26, 2023 - 11:04 AM (IST)

ਮੁੰਬਈ (ਭਾਸ਼ਾ) - ਆਈ.ਟੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਇਨਫੋਸਿਸ ਵਰਗੇ ਪ੍ਰਮੁੱਖ ਸਟਾਕਾਂ 'ਚ ਤੇਜ਼ੀ ਕਾਰਨ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ 'ਚ ਤੇਜ਼ੀ ਰਹੀ। ਇਸ ਨਾਲ ਪਿਛਲੇ ਦੋ ਕਾਰੋਬਾਰੀ ਸੈਸ਼ਨਾਂ 'ਚ ਗਿਰਾਵਟ ਦਾ ਅੰਤ ਹੋ ਗਿਆ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 91.03 ਅੰਕ ਵਧ ਕੇ 63,070.40 'ਤੇ, ਜਦੋਂ ਕਿ ਐੱਨਐੱਸਈ ਨਿਫਟੀ 39.30 ਅੰਕ ਵਧ ਕੇ 18,704.80 'ਤੇ ਕਾਰੋਬਾਰ ਕਰ ਰਿਹਾ ਸੀ।

ਟਾਪ ਗੇਨਰਜ਼

ਆਈਟੀਸੀ, ਹਿੰਦੁਸਤਾਨ ਯੂਨੀਲੀਵਰ, ਟਾਟਾ ਮੋਟਰਜ਼, ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਐਚਸੀਐਲ ਟੈਕਨਾਲੋਜੀਜ਼, ਟਾਈਟਨ, ਨੇਸਲੇ, ਆਈਸੀਆਈਸੀਆਈ ਬੈਂਕ,ਇਨਫੋਸਿਸ 

ਟਾਪ ਲੂਜ਼ਰਜ਼

ਟਾਟਾ ਕੰਸਲਟੈਂਸੀ ਸਰਵਿਸਿਜ਼, ਭਾਰਤੀ ਏਅਰਟੈੱਲ, ਐੱਚ.ਡੀ.ਐੱਫ.ਸੀ., ਟਾਟਾ ਸਟੀਲ, ਐੱਚ.ਡੀ.ਐੱਫ.ਸੀ. ਬੈਂਕ,ਐੱਨ.ਟੀ.ਪੀ.ਸੀ. 

ਗਲੋਬਲ ਬਜ਼ਾਰਾਂ ਦਾ ਹਾਲ

ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.05 ਫੀਸਦੀ ਵਧ ਕੇ 73.89 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁੱਕਰਵਾਰ ਨੂੰ ਸ਼ੁੱਧ ਰੂਪ ਨਾਲ 344.81 ਕਰੋੜ ਰੁਪਏ ਦੇ ਸ਼ੇਅਰ ਵੇਚੇ। ਸ਼ੁੱਕਰਵਾਰ ਨੂੰ ਸੈਂਸੈਕਸ 259.52 ਅੰਕ ਜਾਂ 0.41 ਫੀਸਦੀ ਡਿੱਗ ਕੇ 62,979.37 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 105.75 ਅੰਕ ਜਾਂ 0.56 ਫੀਸਦੀ ਡਿੱਗ ਕੇ 18,665.50 'ਤੇ ਬੰਦ ਹੋਇਆ ਸੀ।

ਇਹ ਵੀ ਪੜ੍ਹੋ : ਸੈਟੇਲਾਈਟ ਸਪੈਕਟ੍ਰਮ ਲਈ ਮਸਕ, ਟਾਟਾ, ਮਿੱਤਲ ਅਤੇ ਐਮਾਜ਼ੋਨ ਇਕ ਪਾਸੇ, ਅੰਬਾਨੀ ਦੂਜੇ ਪਾਸੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

 

 


Harinder Kaur

Content Editor

Related News