ਸ਼ਾਹਰੁਖ ਖਾਨ ਦੀ ਸੱਸ ਦੀ ਕੰਪਨੀ ''ਤੇ ਲੱਗਾ 3.09 ਕਰੋੜ ਰੁਪਏ ਦਾ ਜੁਰਮਾਨਾ

Friday, Feb 28, 2020 - 11:48 AM (IST)

ਸ਼ਾਹਰੁਖ ਖਾਨ ਦੀ ਸੱਸ ਦੀ ਕੰਪਨੀ ''ਤੇ ਲੱਗਾ 3.09 ਕਰੋੜ ਰੁਪਏ ਦਾ ਜੁਰਮਾਨਾ

ਮੁੰਬਈ — ਅਲੀਬਾਗ ਦੇ ਥਾਲ 'ਚ ਖੜ੍ਹੇ ਕੀਤੇ ਆਪਣੇ ਆਲੀਸ਼ਾਨ ਬੰਗਲੇ ਲਈ ਦੇਜਾ ਵੂ ਫਾਰਮਜ਼ ਪ੍ਰਾਈਵੇਟ ਲਿਮਟਿਡ 'ਤੇ 3.09 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਇਸ ਕੰਪਨੀ ਦੀ ਡਾਇਰੈਕਟਰ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਸੱਸ ਸਵਿਤਾ ਛੀਬਾ ਅਤੇ ਪਤਨੀ ਗੌਰੀ ਖਾਨ ਦੀ ਭੈਣ ਨਮਿਤਾ ਛੀਬਾ ਹਨ। ਬੰਗਲਾ 2018 ਵਿਚ ਬਣਾਇਆ ਗਿਆ ਸੀ ਅਤੇ ਇਥੇ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਹਾਈ-ਪ੍ਰੋਫਾਈਲ ਪਾਰਟੀਆਂ ਵੀ ਹੋਈਆਂ ਹਨ। ਸ਼ਾਹਰੁਖ ਖਾਨ ਦਾ 52 ਵਾਂ ਜਨਮਦਿਨ ਵੀ ਇਥੇ ਹੀ ਮਨਾਇਆ ਗਿਆ ਸੀ।

ਕਰੀਬ 1.3 ਏਕੜ 'ਚ ਫੈਲੇ ਇਸ ਫਾਰਮ ਹਾਊਸ 'ਚ ਇਕ ਸਵੀਮਿੰਗ ਪੂਲ ਅਤੇ ਹੈਲੀਪੈਡ ਵੀ ਹੈ। ਦੇਜਾ ਵੂ ਕੰਪਨੀ ਦੀਆਂ ਮੁਸ਼ਕਲਾਂ 29 ਜਨਵਰੀ 2018 ਨੂੰ ਸ਼ੁਰੂ ਹੋਈਆਂ ਸਨ ਜਦੋਂ ਕੰਪਨੀ ਨੂੰ ਨੋਟਿਸ ਭੇਜਿਆ ਗਿਆ ਸੀ। ਜ਼ਮੀਨ ਖਰੀਦਣ ਦੇ ਤੁਰੰਤ ਬਾਅਦ ਕਲੈਕਟਰ ਕੋਲੋਂ ਇਸ ਪਲਾਟ 'ਤੇ ਖੇਤੀ ਕਰਨ ਦੀ ਆਗਿਆ ਲਈ ਗਈ ਸੀ ਪਰ ਫਾਰਮ ਹਾਊਸ ਦੀ ਥਾਂ ਨਵੀਂ ਇਮਾਰਤ ਖੜ੍ਹੀ ਕੀਤੀ ਗਈ ਜਿਸ ਨੂੰ ਬੰਬਈ ਟੇਨੇਂਸੀ ਐਕਟ ਦੀ ਧਾਰਾ 63 ਦੀ ਉਲੰਘਣਾ ਮੰਨਿਆ ਗਿਆ।

PunjabKesari

ਪਿਛਲੇ ਮਹੀਨੇ ਲੱਗਾ ਜੁਰਮਾਨਾ

20 ਜਨਵਰੀ 2020 ਨੂੰ ਕਲੈਕਟਰ ਨੇ ਨੋਟਿਸ ਜਾਰੀ ਕਰਦੇ ਹੋਏ ਸਰਕਾਰ ਨੂੰ 3.09 ਕਰੋੜ ਰੁਪਏ ਜੁਰਮਾਨਾ ਭਰਨ ਲਈ ਕਿਹਾ ਗਿਆ। ਜੁਰਮਾਨਾ ਭਰਨ ਦੇ ਨਾਲ ਪ੍ਰਾਪਰਟੀ ਦੀ ਟਰਾਂਸਫਰ ਨੂੰ ਵੈਧ ਮੰਨਿਆ ਜਾਵੇਗਾ ਪਰ ਮਹਾਰਾਸ਼ਟਰ ਲੈਂਡ ਰੈਵੇਨਿਊ ਕੋਡ ਅਤੇ ਮਹਾਰਾਸ਼ਟਰ ਰੀਜਨਲ ਟਾਊਨ ਪਲਾਨਿੰਗ ਐਕਟ ਦੇ ਤਹਿਤ ਕਾਰਵਾਈ ਜਾਰੀ ਰਹੇਗੀ। ਅਲੀਬਾਗ ਵਿਚ ਕੋਸਟਲ ਰੈਗੂਲੇਟਰੀ ਜੋਨ ਦੇ ਨਿਯਮਾਂ ਦਾ ਉਲੰਘਣ ਕਰਨ ਵਾਲੇ ਬੰਗਲੇ ਦੇ ਖਿਲਾਫ ਮੁਹਿੰਮ ਚਲਾ ਰਹੇ ਵਰਕਰ ਸੁਰਿੰਦਰ ਧਾਵਲੇ ਨੇ ਦੱਸਿਆ, 'ਦੇਜਾ ਵੂ ਨੇ ਕਲੈਕਟਰ ਕੋਲੋਂ ਖੇਤੀ ਲਈ ਆਗਿਆ ਲਈ ਪਰ ਖੇਤੀ ਨਹੀਂ ਕੀਤੀ ਗਈ। 2007-08 'ਚ ਬੰਗਲੇ ਦਾ ਨਿਰਮਾਣ ਕੀਤਾ ਗਿਆ ਅਤੇ ਇਨ੍ਹਾਂ ਨੂੰ 2018 'ਚ ਨੋਟਿਸ ਦਿੱਤਾ ਗਿਆ।'

ਹਾਈ ਕੋਰਟ 'ਚ ਕਰਾਂਗੇ ਅਪੀਲ

ਧਾਵਲੇ ਨੇ ਦੱਸਿਆ ਕਿ ਕੰਪਨੀ ਦੀ ਡਾਇਰੈਕਟਰ ਨੇ ਜ਼ਮੀਨ 'ਤੇ ਨਾਰੀਅਲ ਦੇ ਦਰੱਖਤ ਲਗਾ ਕੇ ਕਮਾਈ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਨੇ ਦੱਸਿਆ, 'ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਣ 'ਤੇ ਕਲੈਕਟਰ ਨੇ ਜੁਰਮਾਨਾ ਲਗਾਇਆ ਪਰ ਬੰਬਈ ਟੇਨੇਂਸੀ ਐਕਟ ਦੀ ਧਾਰਾ 84ਸੀਸੀ ਦੇ ਤਹਿਤ ਜੁਰਮਾਨੇ ਦੀ ਵਿਵਸਥਾ ਨਹੀਂ ਹੈ ਸਿਰਫ ਜ਼ਮੀਨ ਜ਼ਬਤ ਕੀਤੀ ਜਾ ਸਕਦੀ ਹੈ। ਮੈਂ ਇਸ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣ ਜਾ ਰਿਹਾ ਹਾਂ। ਬੰਗਲਾ ਵਾਤਾਵਰਣ ਸੁਰੱਖਿਆ ਐਕਟ ਦੀ ਸੀ.ਆਰ.ਜ਼ੈੱਡ ਨੋਟੀਫਿਕੇਸ਼ਨ ਦੇ ਤਹਿਤ ਆਉਂਦਾ ਹੈ।


Related News