ਸੈਂਸੈਕਸ 200 ਅੰਕ ਵੱਧ ਕੇ 48,095 ''ਤੇ ਖੁੱਲ੍ਹਾ, ਨਿਫਟੀ ''ਚ ਹਲਕਾ ਉਛਾਲ

Tuesday, Apr 13, 2021 - 09:17 AM (IST)

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ ਹਾਂ-ਪੱਖੀ ਸੰਕੇਤਾਂ ਵਿਚਕਾਰ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 211.73 ਅੰਕ ਯਾਨੀ 0.44 ਫ਼ੀਸਦੀ ਚੜ੍ਹ ਕੇ 48,095.11 ਦੇ ਪੱਧਰ 'ਤੇ ਖੁੱਲ੍ਹਾ ਹੈ। ਉੱਥੇ ਹੀ, ਐੱਨ. ਐੱਸ. ਈ. ਦੇ ਨਿਫਟੀ ਨੇ 26.55 ਅੰਕ ਯਾਨੀ 0.19 ਫ਼ੀਸਦੀ ਦੀ ਤੇਜ਼ੀ ਨਾਲ 14,337.35 'ਤੇ ਸ਼ੁਰੂਆਤ ਕੀਤੀ ਹੈ। ਦੇਸ਼ ਵਿਚ ਕੋਰੋਨਾ ਮਾਮਲੇ ਵਧਣ ਵਿਚਕਾਰ ਤੀਜੇ ਟੀਕੇ ਨੂੰ ਜਲਦ ਹੀ ਮਨਜ਼ੂਰੀ ਮਿਲਣ ਵਾਲੀ ਹੈ, ਟਾਸਕ ਫੋਰਸ ਨੇ ਸਪੂਤਨਿਕ ਦੀ ਸਿਫਾਰਸ਼ ਕੀਤੀ ਹੈ।

ਪਿਛਲੇ ਸੈਸ਼ਨ ਵਿਚ ਸੈਂਸੈਕਸ 1707 ਅੰਕ ਯਾਨੀ 3.44 ਫ਼ੀਸਦੀ ਡਿੱਗ ਕੇ 47,883.38 ਦੇ ਪੱਧਰ, ਜਦੋਂ ਕਿ ਨਿਫਟੀ 524 ਅੰਕ ਯਾਨੀ 3.53 ਫ਼ੀਸਦੀ ਲੁੜਕ ਕੇ 14,310.80 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ, ਬਾਜ਼ਾਰ 'ਤੇ ਅਸਰ ਪਾਉਣ ਵਾਲੇ ਹੋਰ ਘਟਕਾਂ ਦੀ ਗੱਲ ਕਰੀਏ ਤਾਂ ਮਾਰਚ ਵਿਚ ਪ੍ਰਚੂਨ ਮਹਿੰਗਾਈ ਵੱਧ ਕੇ 5.52 ਫ਼ੀਸਦੀ 'ਤੇ ਰਹੀ। ਫਰਵਰੀ 2021 ਵਿਚ ਉਦਯੋਗਿਕ ਉਤਪਾਦਨ ਵਿਚ ਪਿਛਲੇ ਸਾਲ ਦੇ ਇਸ ਦੌਰਾਨ ਦੇ ਮੁਕਾਬਲੇ 3.6 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਟੀ. ਸੀ. ਐੱਸ. ਦਾ ਸਟਾਕ ਖ਼ਬਰਾਂ ਵਿਚ ਰਹਿਣ ਵਾਲਾ ਹੈ ਕਿਉਂਕਿ ਕੰਪਨੀ ਨੇ ਮਾਰਚ ਤਿਮਾਹੀ ਵਿਚ ਮੁਨਾਫੇ ਵਿਚ 15 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ।

ਗਲੋਬਲ ਬਾਜ਼ਾਰ-
ਡਾਓ ਜੋਂਸ ਵਿਚ 0.16 ਫ਼ੀਸਦੀ, ਐੱਸ. ਐਂਡ ਪੀ.-500 ਵਿਚ 0.02 ਫ਼ੀਸਦੀ ਅਤੇ ਨੈਸਡੈਕ ਵਿਚ 0.36 ਫ਼ੀਸਦੀ ਦੀ ਗਿਰਾਵਟ ਨਾਲ ਅਮਰੀਕੀ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਹਾਲਾਂਕਿ, ਏਸ਼ੀਆਈ ਬਾਜ਼ਾਰ ਦੇਖੀਏ ਤਾਂ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.01 ਫ਼ੀਸਦੀ ਦੇ ਉਤਰਾਅ-ਚੜ੍ਹਾਅ ਨਾਲ 3,412 ਦੇ ਆਸਪਾਸ ਚੱਲ ਰਿਹਾ ਸੀ। ਜਾਪਾਨ ਦਾ ਨਿੱਕੇਈ 309 ਅੰਕ ਯਾਨੀ 1 ਫ਼ੀਸਦੀ ਦੀ ਮਜਬੂਤੀ ਨਾਲ 29,848 'ਤੇ ਸੀ। ਦੱਖਣੀ ਕੋਰੀਆ ਦੇ ਕੋਸਪੀ ਵਿਚ 33 ਅੰਕ ਯਾਨੀ 1.06 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 24 ਅੰਕ ਯਾਨੀ 0.17 ਫ਼ੀਸਦੀ ਦੀ ਤੇਜ਼ੀ ਨਾਲ 14,388.50 ਦੇ ਪੱਧਰ 'ਤੇ ਸੀ। ਹਾਂਗਕਾਂਗ ਦਾ ਹੈਂਗ ਸੇਂਗ 373 ਅੰਕ ਯਾਨੀ 1.31 ਫ਼ੀਸਦੀ ਦੀ ਬੜ੍ਹਤ ਨਾਲ 28,822 ਦੇ ਪੱਧਰ 'ਤੇ ਚੱਲ ਰਿਹਾ ਸੀ।


Sanjeev

Content Editor

Related News