ਬਾਜ਼ਾਰ ''ਚ ਮਾਮੂਲੀ ਵਾਧਾ, ਸੈਂਸੈਕਸ 39 ਅੰਕ ਚੜ੍ਹਿਆ ਅਤੇ ਨਿਫਟੀ 11048 ''ਤੇ ਬੰਦ

08/16/2019 3:57:59 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਮਾਮੂਲੀ ਵਾਧੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 254.55 ਅੰਕ ਭਾਵ 0.68 ਫੀਸਦੀ ਦੇ ਵਾਧੇ ਨਾਲ 37,581.91 ਦੇ ਪੱਧਰ 'ਤੇ ਅਤੇ ਨਿਫਟੀ 77.20 ਅੰਕ ਭਾਵ 0.70 ਫੀਸਦੀ ਦੇ ਵਾਧੇ ਨਾਲ 11,109.65 ਦੇ ਪੱਧਰ 'ਤੇ ਬੰਦ ਹੋਇਆ ਹੈ। 
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਮਿਡਕੈਪ 0.10 ਫੀਸਦੀ ਵਧ ਕੇ 13490 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.11 ਫੀਸਦੀ ਦੇ ਵਾਧੇ ਨਾਲ 12584 ਦੇ ਪਾਰ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰ ਚੜ੍ਹੇ
ਬੈਂਕ ਨਿਫਟੀ 0.17 ਫੀਸਦੀ ਦੇ ਵਾਧੇ ਨਾਲ 28217 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦਾ ਐੱਫ.ਐੱਮ.ਸੀ.ਜੀ. ਇੰਡੈਕਸ 0.17 ਫੀਸਦੀ, ਆਟੋ ਇੰਡੈਕਸ 1.15 ਫੀਸਦੀ ਅਤੇ ਰਿਐਲਟੀ ਇੰਡੈਕਸ 0.28 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।
ਟਾਪ ਗੇਨਰਸ 
ਯੈੱਸ ਬੈਂਕ, ਯੂ.ਪੀ.ਐੱਲ., ਪਾਵਰ ਗ੍ਰਿਡ ਕਾਰਪ, ਇੰਡਸਇੰਡ ਬੈਂਕ, ਮਾਰੂਤੀ ਸੁਜ਼ੂਕੀ, ਐਕਸਿਸ ਬੈਂਕ
ਟਾਪ ਲੂਜ਼ਰਸ 
ਟੀ.ਸੀ.ਐੱਸ., ਵੇਦਾਂਤਾ, ਐੱਚ.ਸੀ.ਐੱਲ. ਟੈੱਕ, ਬੀ.ਪੀ.ਸੀ.ਐੱਲ., ਐੱਚ.ਡੀ.ਐੱਫ.ਸੀ., ਰਿਲਾਇੰਸ


Aarti dhillon

Content Editor

Related News