ਸੈਂਸੈਕਸ 364 ਅੰਕ ਟੁੱਟਾ, ਨਿਫਟੀ ''ਚ 78 ਅੰਕਾਂ ਦੀ ਗਿਰਾਵਟ

01/08/2020 9:51:22 AM

ਨਵੀਂ ਦਿੱਲੀ—ਈਰਾਨੀ ਮਿਜ਼ਾਈਲ ਹਮਲੇ ਦੇ ਬਾਅਦ ਕੱਲ ਡਾਓ ਫਿਊਚਰਸ ਕਰੀਬ 400 ਅੰਕ ਟੁੱਟ ਗਿਆ। ਕੱਲ ਅਮਰੀਕੀ ਬਾਜ਼ਾਰ ਡਿੱਗ ਕੇ ਬੰਦ ਹੋਏ ਸਨ। ਯੂਐੱਸ-ਈਰਾਨ ਦੀ ਟੈਨਸ਼ਨ 'ਚ ਗਲੋਬਲ ਮਾਰਕਿਟ 'ਚ ਤੇਜ਼ ਗਿਰਾਵਟ ਆਈ ਹੈ। ਈਰਾਨ ਨੇ ਯੂਐੱਸ 'ਤੇ ਪਲਟਵਾਰ ਕੀਤਾ ਹੈ। ਇਰਾਕ 'ਚ ਯੂ.ਐੱਸ. ਸੈਨਾ ਦੇ 2 ਏਅਰਬੇਸ 'ਤੇ ਮਿਜ਼ਾਈਲ ਅਟੈਕ ਹੋਈ ਹੈ। ਇਨ੍ਹਾਂ ਏਅਰਬੇਸ 'ਤੇ ਈਰਾਨ ਨੇ ਇਕ ਦਰਜਨ ਤੋਂ ਜ਼ਿਆਦਾ ਮਿਜ਼ਾਈਲਾਂ ਦਾਗੀਆਂ ਹਨ।
ਪੇਂਟਾਗਾਨ ਨੇ ਵੀ ਹਮਲੇ ਦੀ ਪੁਸ਼ਟੀ ਕੀਤੀ ਹੈ। ਪੇਂਟਾਗਾਨ ਨੇ ਕਿਹਾ ਕਿ ਟਰੰਪ ਨੂੰ ਹਮਲੇ ਦੀ ਜਾਣਕਾਰੀ ਦਿੱਤੀ ਗਈ ਹੈ।
ਮਿਡਲ ਈਸਟ 'ਚ ਤਣਾਅ ਨਾਲ ਕਰੂਡ 'ਚ 4 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਬ੍ਰੈਂਟ 71 ਡਾਲਰ ਦੇ ਕਰੀਬ ਪਹੁੰਚ ਗਿਆ ਹੈ। ਗੋਲਡ 'ਚ ਵੀ 2 ਫੀਸਦੀ ਤੇਜ਼ੀ ਆਈ ਹੈ। ਕੋਮੈਕਸ 'ਤੇ ਇਸ ਦਾ ਭਾਅ 1600 ਡਾਲਰ ਦੇ ਪਾਰ ਨਿਕਲ ਗਿਆ ਹੈ।
ਇਨ੍ਹਾਂ ਗਲੋਬਲ ਸੰਕੇਤਾਂ ਦੇ ਦੌਰਾਨ ਸੈਂਸੈਕਸ ਅਤੇ ਨਿਫਟੀ ਦੀ ਸ਼ੁਰੂਆਤ ਅੱਜ ਭਾਰੀ ਗਿਰਾਵਟ ਦੇ ਨਾਲ ਹੋਈ ਹੈ। ਦਿੱਗਜ ਸ਼ੇਅਰਾਂ ਦੇ ਨਾਲ ਹੀ ਮਿਡ ਅਤੇ ਸਮਾਲਕੈਪ ਸ਼ੇਅਰ 'ਚ ਵੀ ਬਿਕਵਾਲੀ ਨਜ਼ਰ ਆ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.34 ਫੀਸਦੀ ਅਤੇ ਸਮਾਲਕੈਪ ਇੰਡੈਕਸ 0.21 ਫੀਸਦੀ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਤੇਲ-ਗੈਸ ਸ਼ੇਅਰਾਂ 'ਚ ਵੀ ਅੱਜ ਭਾਰੀ ਬਿਕਵਾਲੀ ਨਜ਼ਰ ਆ ਰਹੀ ਹੈ। ਬੀ.ਐੱਸ.ਈ. ਦਾ ਆਇਲ ਐਂਡ ਗੈਸ ਇੰਡੈਕਸ 1.05 ਫੀਸਦੀ ਦੀ ਕਮਜ਼ੋਰੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ।  
ਨਿਫਟੀ ਦੇ ਸਾਰੇ ਸੈਕਟਰ ਇੰਡੈਕਸ ਲਾਲ ਨਿਸ਼ਾਨ 'ਚ ਨਜ਼ਰ ਆ ਰਹੇ ਹਨ। ਨਿਫਟੀ ਦੇ ਆਟੋ ਇੰਡੈਕਸ 'ਚ 1.15 ਫੀਸਦੀ, ਪੀ.ਐੱਸ.ਯੂ. ਬੈਂਕ ਇੰਡੈਕਸ 'ਚ ਕਰੀਬ 2 ਫੀਸਦੀ, ਪ੍ਰਾਈਵੇਟ ਬੈਂਕ ਇੰਡੈਕਸ 'ਟ 1.14 ਫੀਸਦੀ, ਮੈਟਲ ਇੰਡੈਕਸ 'ਚ 1.29 ਫੀਸਦੀ, ਫਾਰਮਾ ਇੰਡੈਕਸ 'ਚ 0.59 ਫੀਸਦੀ ਅਤੇ ਰਿਐਲਟੀ ਇੰਡੈਕਸ 'ਚ 1.76 ਫੀਸਦੀ 'ਚ ਭਾਰੀ ਗਿਰਾਵਟ ਦਿਸ ਰਹੀ ਹੈ। ਬੈਂਕ ਨਿਫਟੀ 1.26 ਫੀਸਦੀ ਦੀ ਗਿਰਾਵਟ ਦੇ ਨਾਲ 31002 ਦੇ ਕੋਲ ਨਜ਼ਰ ਆ ਰਿਹਾ ਹੈ।
ਫਿਲਹਾਲ ਬੀ.ਐੱਸ.ਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ ਕਰੀਬ 364 ਅੰਕ ਭਾਵ 0.89 ਫੀਸਦੀ ਦੀ ਕਮਜ਼ੋਰੀ ਦੇ ਨਾਲ 40,506 ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ। ਉੱਧਰ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ ਕਰੀਬ 78 ਅੰਕ ਭਾਵ 0.65 ਫੀਸਦੀ ਦੀ ਕਮਜ਼ੋਰੀ ਨਾਲ 11,975 ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ।


Aarti dhillon

Content Editor

Related News