ਸ਼ੇਅਰ ਬਜ਼ਾਰ 'ਚ ਮਜ਼ਬੂਤੀ, ਸੈਂਸੈਕਸ 353 ਅੰਕ ਚੜ੍ਹ ਕੇ 41,142 'ਤੇ ਹੋਇਆ ਬੰਦ
Wednesday, Feb 05, 2020 - 04:21 PM (IST)

ਮੁੰਬਈ — ਗਲੋਬਲ ਬਜ਼ਾਰਾਂ ਦੇ ਸਕਾਰਾਤਮਕ ਸੰਕੇਤਾਂ ਵਿਚਕਾਰ ਬੁੱਧਵਾਰ ਨੂੰ ਸ਼ੇਅਰ ਬਜ਼ਾਰ 'ਚ ਤੇਜ਼ੀ ਰਹੀ। ਸੈਂਸੈਕਸ ਇਕ ਵਾਰ ਫਿਰ 41000 ਦੇ ਪਾਰ ਪਹੁੰਚ ਗਿਆ। ਇਸ ਦੇ ਨਾਲ ਹੀ ਨਿਫਟੀ ਵੀ 12000 ਅੰਕਾਂ ਤੋਂ ਉੱਪਰ ਚਲਾ ਗਿਆ। ਬੰਬਈ ਸ਼ੇਅਰ ਬਜ਼ਾਰ ਦਾ ਸੈਂਸੈਕਸ 353.28 ਅੰਕਾਂ ਦੇ ਵਾਧੇ ਨਾਲ 41,142.66 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 109.50 ਅੰਕਾਂ ਦੀ ਮਜ਼ਬੂਤੀ ਨਾਲ 12,089.15 ਅੰਕ 'ਤੇ ਬੰਦ ਹੋਇਆ ਹੈ।
ਅੱਜ ਦੇ ਕਾਰੋਬਾਰ 'ਚ ਯੈੱਸ ਬੈਂਕ ਦੇ ਸ਼ੇਅਰਾਂ ਵਿਚ 8 ਫੀਸਦੀ, ਟਾਟਾ ਸਟੀਲ 'ਚ ਪੰਜ ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸਦੇ ਨਾਲ ਹੀ ਹੀਰੋ ਮੋਟੋ ਦੇ ਸ਼ੇਅਰ 'ਚ ਚਾਰ ਫੀਸਦੀ ਦੀ ਗਿਰਾਵਟ ਆਈ ਹੈ। ਪਾਵਰ ਨੂੰ ਛੱਡ ਕੇ ਸਾਰੇ ਸੈਕਟਰ ਇੰਡੈਕਸ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਮੈਟਲ ਸ਼ੇਅਰਾਂ ਵਿਚ ਜ਼ੋਰਦਾਰ ਖਰੀਦਦਾਰੀ ਰਹੀ। ਮੀਡੀਆ ਨੂੰ ਛੱਡ ਕੇ ਨਿਫਟੀ ਦੇ ਸਾਰੇ ਸੈਕਟਰ ਇੰਡੈਕਸ ਅੱਜ ਵਾਧੇ ਨੂੰ ਲੈ ਕੇ ਬੰਦ ਹੋਏ ਹਨ। ਬੈਂਕ ਨਿਫਟੀ ਤਿੰਨ ਦਿਨਾਂ 'ਚ 1181 ਅੰਕ ਚੜ੍ਹਿਆ ਹੈ।
ਟਾਪ ਗੇਨਰਜ਼
ਸੈਂਸੈਕਸ ਦੇ 30 ਵਿਚੋਂ 20 ਅਤੇ ਨਿਫਟੀ ਦੇ 50 ਵਿਚੋਂ 28 ਸ਼ੇਅਰਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਬਜਾਜ ਆਟੋ ਦੇ ਸ਼ੇਅਰ 'ਚ ਦੋ ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਮਹਿੰਦਰਾ ਐਂਡ ਮਹਿੰਦਰਾ 1.6 ਫੀਸਦੀ ਉੱਪਰ ਆ ਗਿਆ। ਭਾਰਤੀ ਏਅਰਟੈੱਲ 'ਚ 1.5 ਫੀਸਦੀ ਅਤੇ ਐਚ.ਸੀ.ਐਲ. ਟੇਕ 'ਚ 1.3 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਟਾਪ ਲੂਜ਼ਰਜ਼
ਦੂਜੇ ਪਾਸੇ ਆਈ.ਟੀ.ਸੀ. ਦਾ ਸ਼ੇਅਰ 1.3 ਫੀਸਦੀ ਫਿਸਲ ਗਿਆ। ਇੰਫੋਸਿਸ 'ਚ ਇਸ ਫੀਸਦੀ ਦੀ ਗਿਰਾਵਟ ਆ ਗਈ। ਟਾਈਟਨ ਅਤੇ ਏਸ਼ੀਅਨ ਪੇਂਟਸ 'ਚ 0.5-0.5 ਫੀਸਦੀ ਨੁਕਸਾਨ ਦੇਖਿਆ ਗਿਆ। ਅਲਟ੍ਰਾਟੈੱਕ ਸੀਮੈਂਟ 0.3 ਫੀਸਦੀ ਅਤੇ ਨੈਸਲੇ 0.2 ਫੀਸਦੀ ਡਿੱਗਿਆ ਹੈ।