ਸ਼ੇਅਰ ਬਾਜ਼ਾਰ ''ਚ ਵਾਧਾ, ਸੈਂਸੈਕਸ 147 ਅੰਕ ਵਧਿਆ ਅਤੇ ਨਿਫਟੀ 11105 ''ਤੇ ਬੰਦ

08/27/2019 3:52:34 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਵਾਧੇ ਨਾਲ ਬੰਦ ਹੋਇਆ ਹੈ | ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 147.15 ਅੰਕ ਭਾਵ 0.39 ਫੀਸਦੀ ਦੇ ਵਾਧੇ ਨਾਲ 37,641.27 ਦੇ ਪੱਧਰ 'ਤੇ ਅਤੇ ਨਿਫਟੀ 47.50 ਅੰਕ ਭਾਵ 0.43 ਫੀਸਦੀ ਦੇ ਵਾਧੇ ਨਾਲ 11,105.33 ਦੇ ਪੱਧਰ 'ਤੇ ਬੰਦ ਹੋਇਆ ਹੈ |
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਾਜ਼ਾਰ ਦੇ ਵਾਧੇ ਨੇ ਵਧ-ਚੜ੍ਹ ਕੇ ਹਿੱਸੇਦਾਰੀ ਲਈ | ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.93 ਫੀਸਦੀ ਵਧ ਕੇ 13202 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.55 ਫੀਸਦੀ ਦੇ ਵਾਧੇ ਨਾਲ 12186 ਦੇ ਪਾਰ ਬੰਦ ਹੋਇਆ ਹੈ |
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਨਿਫਟੀ 0.26 ਫੀਸਦੀ ਦੇ ਵਾਧੇ ਨਾਲ 26958 ਦੇ ਪੱਧਰ 'ਤੇ ਬੰਦ ਹੋਇਆ ਹੈ | ਅੱਜ ਆਟੋ, ਮੈਟਲ, ਰਿਐਲਟੀ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ | ਨਿਫਟੀ ਦਾ ਆਟੋ ਇੰਡੈਕਸ 1.54 ਫੀਸਦੀ, ਮੈਟਲ ਇੰਡੈਕਸ 3.41 ਫੀਸਦੀ ਅਤੇ ਰਿਐਲਟੀ ਇੰਡੈਕਸ 0.80 ਫੀਸਦੀ ਦੇ ਵਾਧੇ ਨਾਲ ਬੰਦ ਹੋਏ ਹਨ | 
ਟਾਪ ਗੇਨਰਸ
ਵੇਦਾਂਤਾ, ਟਾਟਾ ਮੋਟਰਸ, ਬਿ੍ਟਾਨੀਆ, ਟਾਟਾ ਸਟੀਲ, ਯੈੱਸ ਬੈਂਕ, ਗੇਲ, ਐੱਨ.ਟੀ.ਪੀ.ਸੀ.
ਟਾਪ ਲੂਜ਼ਰਸ
ਭਾਰਤੀ ਏਅਰਟੈੱਲ, ਇੰਡੀਆਬੁਲਸ ਹਾਊਸਿੰਗ, ਟੈੱਕ ਮਹਿੰਦਰਾ, ਇੰਫੋਸਿਸ, ਟੀ.ਸੀ.ਐੱਸ., ਕੋਟਕ ਮਹਿੰਦਰਾ, ਸਨ ਫਾਰਮਾ  


Aarti dhillon

Content Editor

Related News