ਸੈਂਸੈਕਸ ਹਲਕੀ ਤੇਜ਼ੀ ਨਾਲ 49,200 ਤੋਂ ਪਾਰ ਖੁੱਲ੍ਹਾ, ਨਿਫਟੀ 14,700 ਤੋਂ ਉਪਰ

04/07/2021 9:20:23 AM

ਮੁੰਬਈ- ਗਲੋਬਲ ਬਾਜ਼ਾਰਾਂ ਵਿਚ ਗਿਰਾਵਟ ਅਤੇ ਆਰ. ਬੀ. ਆਈ. ਦੀ ਨੀਤੀਗਤ ਬੈਠਕ ਦੇ ਨਤੀਜੇ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਮਿਲੀ-ਜੁਲੇ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 20.01 ਅੰਕ ਯਾਨੀ 0.04 ਫ਼ੀਸਦੀ ਦੀ ਹਲਕੀ ਤੇਜ਼ੀ ਨਾਲ 49,221.40 ਦੇ ਪੱਧਰ 'ਤੇ ਖੁੱਲ੍ਹਾ ਹੈ। ਉੱਥੇ ਹੀ, ਐੱਨ. ਐੱਸ. ਈ. ਦੇ ਨਿਫਟੀ ਨੇ 27.50 ਅੰਕ ਯਾਨੀ 0.19 ਫ਼ੀਸਦੀ ਦੀ ਮਜਬੂਤੀ ਨਾਲ 14,711.00 ਦੇ ਪੱਧਰ 'ਤੇ ਸ਼ੁਰੂਆਤੀ ਕੀਤੀ ਹੈ। 

ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੈਂਸੈਕਸ 49,201.39 ਅਤੇ ਨਿਫਟੀ 14,683.50 'ਤੇ ਬੰਦ ਹੋਇਆ ਸੀ। ਰਿਜ਼ਰਵ ਬੈਂਕ ਦੀ ਐੱਮ. ਪੀ. ਸੀ. ਵੱਲੋਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਾ ਕੀਤੇ ਜਾਣ ਦੀ ਸੰਭਾਵਨਾ ਹੈ।  ਬੀ. ਐੱਸ. ਈ. ਸੈਂਸੈਕਸ ਦੇ 30 ਪ੍ਰਮੁੱਖ ਸ਼ੇਅਰਾਂ ਵਿਚੋਂ ਕਾਰੋਬਾਰ ਦੇ ਸ਼ੁਰੂ ਵਿਚ 8 ਵਿਚ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ ਬਾਕੀ ਤੇਜ਼ੀ ਵਿਚ ਸਨ।

PunjabKesari

ਗਲੋਬਲ ਬਾਜ਼ਾਰ-
ਵਿਦੇਸ਼ੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦਾ ਬਾਜ਼ਾਰ 25 ਅੰਕ ਦੀ ਬੜ੍ਹਤ ਨਾਲ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਜਾਪਾਨ ਦਾ ਬਾਜ਼ਾਰ ਨਿੱਕੇਈ ਵੀ ਗਿਰਾਵਟ ਤੋਂ ਉਭਰ ਕੇ 95 ਅੰਕ ਤੋਂ ਵੱਧ ਦੀ ਤੇਜ਼ੀ ਨਾਲ 29,788 'ਤੇ ਕਾਰੋਬਾਰ ਕਰ ਰਿਹਾ ਹੈ। 

ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 17 ਅੰਕ ਯਾਨੀ 0.12 ਫ਼ੀਸਦੀ ਦੀ ਮਜਬੂਤੀ ਨਾਲ 14,780 ਦੇ ਆਸਪਾਸ ਹੈ। ਹਾਲਾਂਕਿ, ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 18 ਅੰਕ ਦੀ ਗਿਰਾਵਟ ਨਾਲ ਅਤੇ ਹਾਂਗਕਾਂਗ ਦਾ ਹੈਂਗ ਸੇਂਗ 165 ਅੰਕ ਦਾ ਗੋਤਾ ਲਾ ਕੇ ਕਾਰੋਬਾਰ ਕਰ ਰਹੇ ਸਨ। ਉੱਥੇ ਹੀ, ਇਸ ਦੌਰਾਨ ਦੱਖਣੀ ਕੋਰੀਆ ਦਾ ਬਾਜ਼ਾਰ 0.2 ਫ਼ੀਸਦੀ ਚੜ੍ਹ ਕੇ 3,135 'ਤੇ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਰਾਤ ਡਾਓ ਜੋਂਸ ਵਿਚ 96 ਅੰਕ ਦੀ ਗਿਰਾਵਟ ਨਾਲ ਅਮਰੀਕੀ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਸਨ।


Sanjeev

Content Editor

Related News