ਬਾਜ਼ਾਰ ''ਚ ਗਿਰਾਵਟ, ਸੈਂਸੈਕਸ 65 ਅੰਕ ਡਿੱਗਾ ਅਤੇ ਨਿਫਟੀ 11555 ਦੇ ਪੱਧਰ ''ਤੇ ਖੁੱਲ੍ਹਿਆ

10/18/2019 9:32:55 AM

ਬਿਜ਼ਨੈੱਸ ਡੈਸਕ—ਗਲੋਬਲ ਬਾਜ਼ਾਰ ਤੋਂ ਰਲੇ-ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤੀ 'ਚ ਸੈਂਸੈਕਸ 64.57 ਅੰਕ ਭਾਵ 0.17 ਫੀਸਦੀ ਡਿੱਗ ਕੇ 38,987.49 ਅਤੇ ਨਿਫਟੀ 30.85 ਅੰਕ ਭਾਵ 0.27 ਫੀਸਦੀ ਡਿੱਗ ਕੇ 11,555.50 'ਤੇ ਖੁੱਲ੍ਹਿਆ।
ਸਮਾਲਕੈਪ-ਮਿਡਕੈਪ ਸ਼ੇਅਰਾਂ 'ਚ ਵਾਧਾ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.23 ਫੀਸਦੀ ਅਤੇ ਮਿਡਕੈਪ ਇੰਡੈਕਸ 0.20 ਫੀਸਦੀ ਵਧ ਕੇ ਕਾਰੋਬਾਰ ਕਰ ਰਿਹਾ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਅਤੇ ਆਟੋ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.18 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੈਂਕ ਨਿਫਟੀ ਇੰਡੈਕਸ 35 ਅੰਕ ਡਿੱਗ ਕੇ 28902 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਫਾਰਮਾ ਇੰਡੈਕਸ 0.24 ਫੀਸਦੀ, ਮੈਟਲ ਇੰਡੈਕਸ 0.15 ਫੀਸਦੀ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਸ
ਟੈੱਕ ਮਹਿੰਦਰਾ, ਵਿਪਰੋ, ਐੱਚ.ਡੀ.ਐੱਫ.ਸੀ., ਲਾਰਸਨ, ਵੇਦਾਂਤਾ, ਟਾਟਾ ਮੋਟਰਸ, ਰਿਲਾਇੰਸ
ਟਾਪ ਲੂਜਰਸ
ਜੀ ਇੰਟਰਟੇਨਮੈਂਟ, ਟਾਟਾ ਮੋਟਰਸ, ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ ਬੈਂਕ, ਐੱਚ.ਡੀ.ਐੱਫ.ਸੀ., ਓ.ਐੱਨ.ਜੀ.ਸੀ.


Aarti dhillon

Content Editor

Related News