ਬਾਜ਼ਾਰ 'ਚ ਗਿਰਾਵਟ, ਸੈਂਸੈਕਸ 383 ਅੰਕ ਫਿਸਲਿਆ ਅਤੇ ਨਿਫਟੀ 10948 ਦੇ ਪੱਧਰ 'ਤੇ ਬੰਦ

08/29/2019 3:57:31 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਭਾਰੀ ਗਿਰਾਵਟ ਦੇ ਨਾਲ ਬੰਦ ਹੋਏ ਹਨ | ਕਾਰੋਬਾਰ ਦੇ ਅੰਤ 'ਚ ਸੈਂਸੈਕਸ 382.91 ਅੰਕ ਭਾਵ 1.02 ਫੀਸਦੀ ਡਿੱਗ ਕੇ 37,068.93 'ਤੇ ਅਤੇ ਨਿਫਟੀ 97.80 ਅੰਕ ਭਾਵ 0.89 ਫੀਸਦੀ ਡਿੱਗ ਕੇ 10,948.30 ਦੇ ਪੱਧਰ 'ਤੇ ਬੰਦ ਹੋਇਆ ਹੈ | 
ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ | ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 2.19 ਫੀਸਦੀ ਅਤੇ ਮਿਡਕੈਪ ਇੰਡੈਕਸ 1.35 ਫੀਸਦੀ ਡਿੱਗ ਕੇ ਬੰਦ ਹੋਇਆ ਹੈ | 
ਬੈਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਅਤੇ ਆਟੋ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ | ਨਿਫਟੀ ਦੇ ਆਟੋ ਇੰਡੈਕਸ 'ਚ 1.74 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ | ਬੈਂਕ ਨਿਫਟੀ ਇੰਡੈਕਸ 670 ਅੰਕ ਡਿੱਗ ਕੇ 27049 ਦੇ ਪੱਧਰ 'ਤੇ ਬੰਦ ਹੋਇਆ ਹੈ | ਅੱਜ ਮੈਟਲ, ਰਿਐਲਟੀ 'ਚ ਗਿਰਾਵਟ ਦੇਖਣ ਨੂੰ ਮਿਲੀ

ਹੈ | ਨਿਫਟੀ ਦਾ ਮੈਟਲ ਇੰਡੈਕਸ 3.64 ਫੀਸਦੀ ਅਤੇ ਰਿਐਲਟੀ ਇੰਡੈਕਸ 6.73 ਫੀਸਦੀ ਦੀ ਗਿਰਾਵਟ 'ਤੇ ਬੰਦ ਹੋਏ ਹਨ |
ਟਾਪ ਗੇਨਰਸ
ਸਨ ਫਾਰਮਾ, ਭਾਰਤੀ ਏਅਰਟੈੱਲ, ਐੱਨ.ਟੀ.ਪੀ.ਸੀ., ਵੇਦਾਂਤਾ, ਕੋਲ ਇੰਡੀਆ, ਓ.ਐੱਨ.ਜੀ.ਸੀ.
ਟਾਪ ਲੂਜ਼ਰਸ
ਐੱਸ.ਬੀ.ਆਈ., ਯੈੱਸ ਬੈਂਕ, ਐੱਚ.ਡੀ.ਐੱਫ.ਸੀ., ਐਕਸਿਸ ਬੈਂਕ, ਕੋਟਕ ਮਹਿੰਦਰਾ,
 


Aarti dhillon

Content Editor

Related News