ਸੈਂਸੈਕਸ 'ਚ 143 ਅੰਕ ਦਾ ਉਛਾਲ, ਨਿਫਟੀ 10,880 ਦੇ ਪਾਰ ਖੁੱਲ੍ਹਾ

Wednesday, Jun 13, 2018 - 09:21 AM (IST)

ਸੈਂਸੈਕਸ 'ਚ 143 ਅੰਕ ਦਾ ਉਛਾਲ, ਨਿਫਟੀ 10,880 ਦੇ ਪਾਰ ਖੁੱਲ੍ਹਾ

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਬੁੱਧਵਾਰ ਦੇ ਕਾਰੋਬਾਰੀ ਸਤਰ 'ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 142.92 ਅੰਕ ਦੀ ਤੇਜ਼ੀ ਨਾਲ 35,835.44 'ਤੇ ਖੁੱਲ੍ਹਿਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ 44.65 ਅੰਕ ਮਜ਼ਬੂਤ ਹੋ ਕੇ 10,887.50 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੌਰਾਨ ਬੀ. ਐੱਸ. ਈ. ਮਿਡ ਕੈਪ 57 ਅੰਕ ਮਜ਼ਬੂਤ ਅਤੇ ਬੈਂਕ ਨਿਫਟੀ 'ਚ 115 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ।
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ 'ਤੇ ਸਨ ਫਾਰਮਾ, ਟੀ. ਸੀ. ਐੱਸ., ਵਿਪਰੋ ਦੇ ਸਟਾਕਸ 'ਚ ਤੇਜ਼ੀ ਦੇਖਣ ਨੂੰ ਮਿਲੀ। ਉੱਥੇ ਹੀ ਨਿਫਟੀ 'ਚ ਸਿਪਲਾ, ਲੁਪਿਨ 'ਚ ਤੇਜ਼ੀ ਅਤੇ ਸੈਂਸੈਕਸ 'ਚ ਕੋਲ ਇੰਡੀਆ ਅਤੇ ਯੈੱਸ ਬੈਂਕ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਦੇ ਇਲਾਵਾ ਨਿਫਟੀ ਮੈਟਲ 'ਚ ਹਲਕੀ ਕਮਜ਼ੋਰੀ ਦੇਖਣ ਨੂੰ ਮਿਲੀ, ਜਦੋਂ ਨਿਫਟੀ ਬੈਂਕ 'ਚ 95 ਅੰਕ ਯਾਨੀ 0.4 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਨਿਫਟੀ ਆਟੋ 'ਚ ਵੀ 0.2 ਫੀਸਦੀ ਦੀ ਹਲਕੀ ਤੇਜ਼ੀ ਦੇਖੀ ਗਈ।

ਉੱਥੇ ਹੀ ਏਸ਼ੀਆਈ ਬਾਜ਼ਾਰਾਂ 'ਚ ਜ਼ਿਆਦਾਤਰ ਬਾਜ਼ਾਰ ਗਿਰਾਵਟ 'ਚ ਕਾਰੋਬਾਰ ਕਰਦੇ ਦੇਖਣ ਨੂੰ ਮਿਲੇ ਹਨ। ਹਾਲਾਂਕਿ ਜਾਪਾਨ ਦਾ ਬਾਜ਼ਾਰ ਨਿੱਕੇਈ ਤੇਜ਼ੀ 'ਚ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ ਹੈ, ਜਦੋਂ ਕਿ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜਿਟ ਕਮਜ਼ੋਰ ਹੋ ਕੇ ਕਾਰੋਬਾਰ ਕਰ ਰਿਹਾ ਹੈ। ਹਾਂਗ ਕਾਂਗ ਦੇ ਹੈਂਗ ਸੇਂਗ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸਿੰਗਾਪੁਰ 'ਚ ਐਸ. ਜੀ. ਐਕਸ. ਨਿਫਟੀ ਵੀ ਕਮਜ਼ੋਰ ਹੋ ਕੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਦੱਖਣੀ ਕੋਰੀਆ ਦਾ ਕੋਸਪੀ ਵੀ ਗਿਰਾਵਟ 'ਚ ਦੇਖਣ ਨੂੰ ਮਿਲਿਆ। ਉੱਥੇ ਹੀ ਟਰੰਪ ਅਤੇ ਕਿਮ ਜੋਂਗ ਦੀ ਮੁਲਾਕਾਤ ਤੋਂ ਬਾਅਦ ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਮਿਲੇ-ਜੁਲੇ ਬੰਦ ਹੋਏ ਹਨ। ਨਿਵੇਸ਼ਕਾਂ ਦੀ ਨਜ਼ਰ ਹੁਣ ਫੈਡਰਲ ਦੇ ਵਿਆਜ ਦਰਾਂ 'ਤੇ ਹੋਣ ਵਾਲੇ ਫੈਸਲੇ 'ਤੇ ਹੈ। ਨੈਸਡੈਕ ਕੰਪੋਜਿਟ ਅਤੇ ਐੱਸ. ਡੀ. ਪੀ.-500 ਇੰਡੈਕਸ ਕ੍ਰਮਵਾਰ 0.57 ਫੀਸਦੀ ਅਤੇ 0.17 ਫੀਸਦੀ ਤਕ ਚੜ੍ਹ ਕੇ ਬੰਦ ਹੋਏ ਹਨ। ਹਾਲਾਂਕਿ ਡਾਓ ਜੋਂਸ 1.6 ਅੰਕ ਡਿੱਗ ਕੇ ਬੰਦ ਹੋਇਆ।


Related News