ਸ਼ੇਅਰ ਬਾਜ਼ਾਰ ਮਜ਼ਬੂਤ, ਸੈਂਸੈਕਸ 93 ਅੰਕ ਚੜ੍ਹਿਆ ਅਤੇ ਨਿਫਟੀ 11471 ਦੇ ਪੱਧਰ 'ਤੇ ਬੰਦ

10/16/2019 4:14:13 PM

ਬਿਜ਼ਨੈੱਸ ਡੈਸਕ—ਭਾਰਤੀ ਸ਼ੇਅਰ ਬਾਜ਼ਾਰ ਅੱਜ ਤੇਜ਼ੀ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 92.90 ਅੰਕ ਭਾਵ 0.24 ਫੀਸਦੀ ਦੇ ਵਾਧੇ ਦੇ ਨਾਲ 38,598.99 ਦੇ ਪੱਧਰ 'ਤੇ ਅਤੇ ਨਿਫਟੀ 42.95 ਅੰਕ ਭਾਵ 0.38 ਫੀਸਦੀ ਦੇ ਵਾਧੇ ਨਾਲ 11,471.55 ਦੇ ਪੱਧਰ 'ਤੇ ਬੰਦ ਹੋਇਆ ਹੈ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਰਲਿਆ-ਮਿਲਿਆ ਕਾਰੋਬਾਰ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਰਲਿਆ-ਮਿਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.14 ਫੀਸਦੀ ਡਿੱਗ ਕੇ 13920 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.21 ਫੀਸਦੀ ਦੇ ਵਾਧੇ ਨਾਲ 12780 ਦੇ ਪਾਰ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਨਿਫਟੀ 11 ਅੰਕਾਂ ਦੀ ਗਿਰਾਵਟ ਦੇ ਨਾਲ 28543 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਮੈਟਲ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ। ਨਿਫਟੀ ਦਾ ਆਟੋ ਇੰਡੈਕਸ 0.23 ਫੀਸਦੀ, ਮੈਟਲ ਇੰਡੈਕਸ 0.53 ਫੀਸਦੀ ਦੀ ਗਿਰਾਵਟ ਦੇ ਨਾਲ ਬੰਦ ਹੋਏ ਹਨ।
ਟਾਪ ਗੇਨਰਸ
ਬੀ.ਪੀ.ਸੀ.ਐੱਲ, ਗ੍ਰਾਸਿਸ, ਬਜਾਜ ਫਾਈਨੈਂਸ, ਜੀ ਇੰਟਰਟੇਨਮੈਂਟ, ਓ.ਐੱਨ.ਜੀ.ਸੀ., ਐੱਚ.ਡੀ.ਐੱਫ.ਸੀ., ਕੋਲ ਇੰਡੀਆ, ਐੱਚ.ਸੀ.ਐੱਲ. ਟੈੱਕ
ਟਾਪ ਲੂਜ਼ਰਸ
ਹੀਰੋ ਮੋਟੋਕਾਰਪ, ਵੇਦਾਂਤਾ, ਹਿੰਡਾਲਕੋ, ਏਸ਼ੀਅਨ ਪੇਂਟਸ, ਐੱਨ.ਟੀ.ਪੀ.ਸੀ., ਆਈ.ਟੀ.ਸੀ.


Aarti dhillon

Content Editor

Related News