ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

Friday, Sep 04, 2026 - 08:29 PM (IST)

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। 

ਤਰਨਤਾਰਨ, (ਰਮਨ,ਆਹਲੂਵਾਲੀਆ)-ਇੰਜੀ. ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਪਾਵਰਕਾਮ ਸ਼ਹਿਰੀ ਤਰਨਤਾਰਨ, ਇੰਜੀ. ਗੁਰਭੇਜ ਸਿੰਘ ਜੇ.ਈ ਅਤੇ ਇੰਜੀ.ਕਮਲਪ੍ਰੀਤ ਸਿੰਘ ਨੇ ਦੱਸਿਆ ਕਿ 66 ਕੇ.ਵੀ ਸਬ ਸ਼ਟੇਸ਼ਨ ਫੋਕਲ ਪੁਆਇੰਟ ਤਰਨਤਾਰਨ ਤੋਂ ਚੱਲਦੇ 11 ਕੇ.ਵੀ ਸਿਟੀ-2 ਅਤੇ ਸਿਟੀ-5 ਤਰਨਤਾਰਨ ਫੀਡਰ ਦੀ ਜ਼ਰੂਰੀ ਮੈਨਟੀਨੇਂਸ ਕਰਨ ਕਰਕੇ ਇਨ੍ਹਾਂ ਫੀਡਰਾਂ ਦੀ ਬਿਜਲੀ ਸਪਲਾਈ ਮਿਤੀ 05.09.2026 ਸ਼ਨੀਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਦੁਪਿਹਰ 4 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਤੋਂ ਚੱਲਦੇ ਏਰੀਏ ਮੁਹੱਲਾ ਨਾਨਕਸਰ, ਜੰਡਿਆਲਾ ਰੋਡ, ਖਾਲਸਾਪੁਰ ਰੋਡ, ਅੱਡਾ ਬਾਜ਼ਾਰ, ਗਾਰਦ ਬਾਜ਼ਾਰ, ਮੁਹੱਲਾ ਰੋਡੋਪੁਰਾ, ਰੇਲਵੇ ਰੋਡ, ਗਲੀ ਸਟੇਸ਼ਨ ਵਾਲੀ ਰੇਲਵੇ ਰੋਡ, ਮੁਰਾਦਪੁਰਾ ਰੋਡ, ਸ੍ਰੀ ਗੁਰੂ ਅਮਰਦਾਸ ਕਾਲੋਨੀ ਗੋਇੰਦਵਾਲ ਰੋਡ, ਐੱਸ.ਡੀ.ਐੱਮ ਕੋਰਟ, ਬਾਬਾ ਬਸਤਾ ਸਿੰਘ ਕਾਲੋਨੀ ਸਰਹਾਲੀ ਰੋਡ, ਸਚਖੰਡ ਰੋਡ, ਛੱਪੜ ਵਾਲੀ ਗਲੀ, ਬੁੱਘਾ ਰੋਡ, ਧੋੜਾ ਚੌਂਕੀ ਏਰੀਆ ਆਦਿ ਏਰੀਏ ਬੰਦ ਰਹਿਣਗੇ।

ਨੂਰਪੁਰਬੇਦੀ,  (ਸੰਜੀਵ ਭੰਡਾਰੀ)-ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਦਫਤਰ ਉਪ ਸੰਚਾਲਨ ਮੰਡਲ ਨੂਰਪੁਰਬੇਦੀ (ਸਿੰਘਪੁਰ) ਦੇ ਹਵਾਲੇ ਨਾਲ ਜਾਰੀ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਪਾਵਰਕਾਮ ਅਧਿਕਾਰੀ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚੱਲਦਿਆਂ 11 ਕੇ.ਵੀ. ਨੂਰਪੁਰਬੇਦੀ ਫੀਡਰ ਅਧੀਨ ਪੈਂਦੇ ਪਿੰਡ ਨੂਰਪੁਰਬੇਦੀ, ਸੈਣੀਮਾਜਰਾ ਅਤੇ ਸਿੰਬਲ ਮਾਜਰਾ ਦੀ ਬਿਜਲੀ ਸਪਲਾਈ 5 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਜਿਸ ਕਰਕੇ ਖਪਤਕਾਰ ਆਪਣੀ ਜਰੂਰਤ ਅਨੁਸਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰਕੇ ਰੱਖਣ।

ਨੂਰਪੁਰ ਬੇਦੀ, (ਅਵਿਨਾਸ਼)-ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਦਫਤਰ ਸਿੰਘਪੁਰ ਦੇ ਹਵਾਲੇ ਨਾਲ ਜਾਰੀ ਇਕ ਬਿਆਨ ਜੇ. ਈ. ਅਜਮੇਰ ਸਿੰਘ ਰਾਹੀਂ ਦੱਸਿਆ‌ ਜਾਂਦਾ ਹੈ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚੱਲਦਿਆਂ 11 ਕੇ.ਵੀ. ਕੇ.ਵੀ. ਕਲਮਾ ਅਧੀਨ ਪੈਂਦੇ ਪਿੰਡ ਕਲਮਾ ਅੱਡਾ, ਕਲਮਾ ਅਤੇ ਜੱਟ ਬਸਤੀ ਸਵਾੜਾ ਆਦਿ ਦੀ ਬਿਜਲੀ ਸਪਲਾਈ 5-09-2026 ਨੂੰ ਸਵੇਰੇ 10.00 ਵਜੇ ਤੋਂ 2.00 ਵਜੇ ਤੱਕ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News