ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਵਾਧਾ : ਸੈਂਸੈਕਸ 584 ਅੰਕ ਚੜ੍ਹਿਆ, ਨਿਫਟੀ 15 ਹਜ਼ਾਰ ਦੇ ਉੱਪਰ ਹੋਇਆ ਬੰਦ

Tuesday, Mar 09, 2021 - 04:20 PM (IST)

ਮੁੰਬਈ - ਅੱਜ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਜ਼ਬਰਦਸਤ ਵਾਧਾ ਲੈ ਕੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 584.41 ਅੰਕ ਭਾਵ 1.16 ਪ੍ਰਤੀਸ਼ਤ ਦੇ ਵਾਧੇ ਨਾਲ 51025.48 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 142.20 ਅੰਕ ਭਾਵ 0.95 ਫੀਸਦੀ ਦੀ ਤੇਜ਼ੀ ਨਾਲ 15098.40 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੇਕਸ ਪਿਛਲੇ ਹਫਤੇ 'ਚ 1,305.33 ਅੰਕ ਭਾਵ 2.65 ਪ੍ਰਤੀਸ਼ਤ ਦੇ ਵਾਧੇ ਚ ਰਿਹਾ।

ਐਕਸਚੇਂਜ 'ਤੇ 54% ਸ਼ੇਅਰਾਂ ਵਿਚ ਵਾਧਾ

ਬੰਬਈ ਸਟਾਕ ਐਕਸਚੇਂਜ 'ਤੇ 3,193 ਸ਼ੇਅਰਾਂ 'ਚ ਕਾਰੋਬਾਰ ਹੋਇਆ, ਜਿਸ 'ਚੋਂ 1,264 ਸ਼ੇਅਰ ਵਾਧੇ 'ਚ ਰਹੇ ਅਤੇ 1,730 ਸ਼ੇਅਰਾਂ ਵਿਚ ਗਿਰਾਵਟ ਆਈ। 272 ਸ਼ੇਅਰਾਂ ਨੇ ਇਸ ਸਾਲ ਦੇ ਸਭ ਤੋਂ ਉੱਚ ਪੱਧਰ ਨੂੰ ਛੂਹਿਆ। ਸੂਚੀਬੱਧ ਕੰਪਨੀਆਂ ਦੀ ਕੁਲ ਮਾਰਕੀਟ ਕੈਪ 208.10 ਕਰੋੜ ਰੁਪਏ ਹੋ ਗਈ ਹੈ, ਜੋ ਕੱਲ੍ਹ 207 ਲੱਖ ਕਰੋੜ ਰੁਪਏ ਸੀ।

ਟਾਪ ਗੇਨਰਜ਼

ਐਸ.ਬੀ.ਆਈ. ਲਾਈਫ, ਕੋਟਕ ਮਹਿੰਦਰਾ ਬੈਂਕ, ਐਚ.ਡੀ.ਐਫ.ਸੀ. ਬੈਂਕ, ਐਚ.ਡੀ.ਐਫ.ਸੀ., ਟੇਕ ਮਹਿੰਦਰਾ ਦੇ ਸ਼ੇਅਰ ਹਰੇ ਨਿਸ਼ਾਨ 'ਤੇ ਬੰਦ ਹੋਏ।

ਟਾਪ ਲੂਜ਼ਰਜ਼

ਗੇਲ, ਬੀ.ਪੀ.ਸੀ.ਐਲ., ਟਾਟਾ ਸਟੀਲ, ਆਈ.ਓ.ਸੀ. , ਪਾਵਰ ਗਰਿੱਡ

ਸੈਕਟੋਰੀਅਲ ਇੰਡੈਕਸ 

ਅੱਜ ਫਾਇਨਾਂਸ ਸਰਵਿਸਿਜ਼, ਐਫ.ਐਮ.ਸੀ.ਜੀ., ਆਟੋ, ਪ੍ਰਾਈਵੇਟ ਬੈਂਕ , ਰੀਅਲਟੀ ਲਾਲ ਨਿਸ਼ਾਨ 'ਤੇ ਬੰਦ ਹੋਏ। ਮੀਡੀਆ, ਪੀਐਸਯੂ ਬੈਂਕ, ਆਈਟੀ, ਬੈਂਕ, ਫਾਰਮਾ ਅਤੇ ਮੈਟਲ ਹਰੇ ਨਿਸ਼ਾਨ 'ਤੇ ਹਨ।
 


Harinder Kaur

Content Editor

Related News