ਬਜ਼ਾਰ 'ਚ ਹਾਹਾਕਾਰ, ਸੈਂਸੈਕਸ 'ਚ 424 ਅਤੇ ਨਿਫਟੀ 'ਚ 125 ਅੰਕਾਂ ਦੀ ਵੱਡੀ ਗਿਰਾਵਟ

02/08/2019 4:18:32 PM

ਮੁੰਬਈ — ਟਾਟਾ ਮੋਟਰਜ਼ ਦੇ ਸ਼ੇਅਰਾਂ ਦੀ ਜ਼ੋਰਦਾਰ ਵਿਕਰੀ ਕਾਰਨ ਸ਼ੇਅਰ ਬਜ਼ਾਰ ਵੱਡੀ ਗਿਰਾਵਟ ਨਾਲ ਬੰਦ ਹੋਏ ਹਨ। ਬੰਬਈ ਸਟਾਕ ਐਕਸਚੇਂਜ ਦੇ 31 ਸ਼ੇਅਰਾਂ ਦਾ ਸੰਵੇਦਨਸ਼ੀਲ ਸੁਚਕਾਂਕ ਸੈਂਸੈਕਸ 424.61 ਅੰਕ(1.15 ਫੀਸਦੀ) ਦੀ ਗਿਰਾਵਟ ਨਾਲ 36,546.48 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦੇ 50 ਸ਼ੇਅਰਾਂ ਦਾ ਸੰਵੇਦਨਸ਼ੀਲ ਸੁਚਕਾਂਕ ਨਿਫਟੀ 125.80 ਅੰਕ(1.14 ਫੀਸਦੀ) ਟੁੱਟ ਕੇ 10,943.60 'ਤੇ ਬੰਦ ਹੋਇਆ।

ਬਜ਼ਾਰ ਵਿਚ ਕਿਸ ਤਰ੍ਹਾਂ ਨਾਲ ਹਾਹਾਕਾਰ ਮਚੀ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸੈਂਸੈਕਸ ਦੇ 31 ਵਿਚੋਂ 26 ਸ਼ੇਅਰ ਅਤੇ ਨਿਫਟੀ ਦੇ 50 ਵਿਚੋਂ 41 ਸ਼ੇਅਰ ਲਾਲ ਨਿਸ਼ਾਨ 'ਚ ਬੰਦ ਹੋਏ। 

ਵੀਰਵਾਰ ਨੂੰ ਆਏ ਕਮਜ਼ੋਰ ਤਿਮਾਹੀ ਨਤੀਜਿਆਂ ਕਾਰਨ ਟਾਟਾ ਮੋਟਰਜ਼ ਦੇ ਦੋਵੇਂ ਪਲੇਟਫਾਰਮ 17 ਫੀਸਦੀ ਤੋਂ ਜ਼ਿਆਦਾ ਟੁੱਟ ਗਏ। ਬੀ.ਐਸ.ਈ. 'ਤੇ ਇਸ ਵਿਚ 17.28 ਫੀਸਦੀ ਦੀ ਗਿਰਾਵਟ ਆਈ ਅਤੇ ਐਨ.ਐੱਸ.ਈ. 'ਤੇ ਵੀ ਇਹ 17.88 ਫੀਸਦੀ ਕਮਜ਼ੋਰ ਹੋ ਕੇ ਬੰਦ ਹੋਇਆ। ਇਸ ਤੋਂ ਇਲਾਵਾ ਜਿਹੜੇ ਸ਼ੇਅਰਾਂ ਨੂੰ ਲਾਲ ਨਿਸ਼ਾਨ ਵਿਚ ਲੈ ਗਏ, ਉਨ੍ਹਾਂ ਵਿਚ ਟਾਟਾ ਮੋਟਰਜ਼ ਡੀ.ਵੀ.ਆਰ(12.72 ਫੀਸਦੀ), ਵੇਦਾਂਤਾ (5.75 ਫੀਸਦੀ), ਟਾਟਾ ਸਟੀਲ (3.70 ਫੀਸਦੀ), ਓ.ਐੱਨ.ਜੀ.ਸੀ.(2.94 ਫੀਸਦੀ) ਅਤੇ ਇੰਡੀਅਨ ਆਇਲ (3.33 ਫੀਸਦੀ) ਆਦਿ ਸ਼ਾਮਲ ਰਹੇ।


Related News