ਸ਼ੇਅਰ ਬਾਜ਼ਾਰ : ਸੈਂਸੈਕਸ ''ਚ 296 ਅੰਕਾਂ ਦਾ ਵਾਧਾ ਤੇ ਨਿਫਟੀ ਵੀ 17086 ਦੇ ਪੱਧਰ ''ਤੇ ਹੋਇਆ ਬੰਦ

Monday, Dec 27, 2021 - 03:58 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ ''ਚ 296 ਅੰਕਾਂ ਦਾ ਵਾਧਾ ਤੇ ਨਿਫਟੀ ਵੀ 17086 ਦੇ ਪੱਧਰ ''ਤੇ ਹੋਇਆ ਬੰਦ

ਮੁੰਬਈ - ਅੱਜ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 296 ਅੰਕ ਵਧ ਕੇ 57420 'ਤੇ ਬੰਦ ਹੋਇਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 82 ਅੰਕ ਵਧ ਕੇ 17086 'ਤੇ ਬੰਦ ਹੋਇਆ।

ਬੀਐਸਈ ਸੈਂਸੈਕਸ 176 ਅੰਕ ਡਿੱਗ ਕੇ 56,948 'ਤੇ ਅਤੇ 57512 ਆਪਣੇ ਉਪਰਲੇ ਪੱਧਰ 'ਤੇ ਸੀ। ਇਸ ਨੇ ਦਿਨ ਦੇ ਦੌਰਾਨ 56,543 ਦੇ ਹੇਠਲੇ ਪੱਧਰ 'ਤੇ ਬਣਾਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 5 ਸ਼ੇਅਰ ਗਿਰਾਵਟ 'ਚ ਅਤੇ 25 ਵਾਧੇ ਨਾਲ ਕਾਰੋਬਾਰ ਕਰਦੇ ਦਿਖਾਈ ਦਿੱਤੇ। ਸਭ ਤੋਂ ਵੱਧ ਨੁਕਸਾਨ ਏਅਰਟੈੱਲ, ਰਿਲਾਇੰਸ, ਮਾਰੂਤੀ, ਇੰਡਸਇੰਡ ਬੈਂਕ ਅਤੇ ਏਸ਼ੀਅਨ ਪੇਂਟਸ ਆਦਿ ਦਾ ਹੋਇਆ।

ਇਹ ਵੀ ਪੜ੍ਹੋ:  Alert! 31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਨਵੇਂ ਸਾਲ 'ਚ ਵਧੇਗੀ ਮੁਸ਼ਕਲ

RBL ਬੈਂਕ ਦੇ ਸ਼ੇਅਰ ਅੱਜ 17.83% ਦੀ ਗਿਰਾਵਟ ਨਾਲ 141.75 ਰੁਪਏ 'ਤੇ ਬੰਦ ਹੋਏ। ਇਹ ਦਿਨ ਦੇ ਦੌਰਾਨ 20% ਤੋਂ ਵੱਧ ਟੁੱਟ ਗਿਆ ਸੀ। ਥੋੜ੍ਹੀ ਦੇਰ ਬਾਅਦ ਕੁਝ ਸੰਭਲ ਗਿਆ। ਇਸ ਦਾ ਕਾਰਨ ਇਹ ਹੈ ਕਿ ਇਸ ਦੇ ਐਮਡੀ ਵਿਸ਼ਵਵੀਰ ਆਹੂਜਾ ਨੂੰ ਜਬਰੀ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਨਤੀਜੇ ਵਜੋਂ ਨਿਵੇਸ਼ਕ ਇਸਦੇ ਸ਼ੇਅਰ ਵੇਚ ਰਹੇ ਹਨ। ਇਸ ਸਾਲ ਜਨਵਰੀ 'ਚ ਇਸ ਦਾ ਸਟਾਕ 274 ਰੁਪਏ ਸੀ।

ਨਿਫਟੀ ਦੇ ਸ਼ੇਅਰਾਂ ਦਾ ਹਾਲ

ਨਿਫਟੀ ਦੇ 50 ਸ਼ੇਅਰਾਂ 'ਚੋਂ 10 ਸ਼ੇਅਰ ਗਿਰਾਵਟ ਨਾਲ ਅਤੇ 40 ਵਾਧੇ ਨਾਲ ਬੰਦ ਹੋਏ। ਸਿਪਲਾ, ਟੇਕ ਮਹਿੰਦਰਾ, ਡਾ. ਰੈੱਡੀ ਅਤੇ ਕੋਟਕ ਬੈਂਕ ਵਧਣ ਵਾਲੇ ਪ੍ਰਮੁੱਖ ਸਟਾਕਾਂ ਵਿੱਚੋਂ ਸਨ। ਹਿੰਡਾਲਕੋ, ਬ੍ਰਿਟਾਨੀਆ, ਮਾਰੂਤੀ, ਇੰਡਸਇੰਡ ਬੈਂਕ ਅਤੇ ਹੋਰ ਗਿਰਾਵਟ ਦੇ ਸਟਾਕ ਵਿੱਚ ਸ਼ਾਮਲ ਸਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 202 ਅੰਕ ਡਿੱਗ ਕੇ 57113 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 69 ਅੰਕ ਡਿੱਗ ਕੇ 17,003 'ਤੇ ਬੰਦ ਹੋਇਆ।

ਇਹ ਵੀ ਪੜ੍ਹੋ:  ਜਨਵਰੀ 'ਚ 16 ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤੀ ਛੁੱਟੀਆਂ ਦੀ ਪੂਰੀ ਸੂਚੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ  ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News