HDFC ਰਲੇਵੇਂ ਦੀ ਖਬਰ ਨੇ ਬਾਜ਼ਾਰ ''ਚ ਭਰਿਆ ਜੋਸ਼, ਸੈਂਸੈਕਸ 1335 ਅੰਕ ਚੜ੍ਹਿਆ ਤੇ ਨਿਫਟੀ 18000 ਦੇ ਉੱਪਰ ਬੰਦ
Monday, Apr 04, 2022 - 04:00 PM (IST)
ਮੁੰਬਈ - ਐੱਚ.ਡੀ.ਐੱਫ.ਸੀ. ਦੇ ਰਲੇਵੇਂ ਦੀ ਖਬਰ ਨਾਲ ਬਾਜ਼ਾਰ 'ਚ ਜੋਸ਼ ਦੇਖਣ ਨੂੰ ਮਿਲਿਆ ਅਤੇ ਆਖਰਕਾਰ ਸੈਂਸੈਕਸ-ਨਿਫਟੀ 2 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਬੰਦ ਹੋਏ। 18 ਜਨਵਰੀ ਤੋਂ ਬਾਅਦ ਨਿਫਟੀ 18,000 ਦੇ ਉੱਪਰ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਬੈਂਕਿੰਗ, ਮੈਟਲ, ਫਾਰਮਾ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਰਹੀ। ਬੀਐਸਈ ਦੇ ਸਾਰੇ ਸੈਕਟਰ ਸੂਚਕਾਂਕ ਹਰੇ ਨਿਸ਼ਾਨ ਵਿੱਚ ਬੰਦ ਹੋਏ।
ਦੱਸ ਦੇਈਏ ਕਿ HDFC ਰਲੇਵੇਂ ਦੀਆਂ ਖਬਰਾਂ ਤੋਂ ਬਾਅਦ, ਅੱਜ ਯਾਨੀ 4 ਅਪ੍ਰੈਲ ਨੂੰ, HDFC ਨੇ ਇੰਟਰਾ-ਡੇ ਵਪਾਰ ਵਿੱਚ 13 ਸਾਲਾਂ ਦੀ ਵੱਡੀ ਛਾਲ ਦੇਖੀ। ਬੈਂਕ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਨਿਫਟੀ ਬੈਂਕ 11 ਹਫਤੇ ਦੇ ਉੱਚ ਪੱਧਰ 'ਤੇ ਬੰਦ ਹੋਇਆ ਹੈ। ਇਸ ਦੌਰਾਨ ਮਿਡਕੈਪ, ਸਮਾਲਕੈਪ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਦੇਖਣ ਨੂੰ ਮਿਲੀ। ਬੀਐਸਈ ਦਾ ਮਿਡਕੈਪ ਇੰਡੈਕਸ 1.27 ਫੀਸਦੀ ਅਤੇ ਸਮਾਲਕੈਪ ਇੰਡੈਕਸ 1.68 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ।
ਕਾਰੋਬਾਰ ਦੇ ਅੰਤ 'ਚ ਸੈਂਸੈਕਸ 1335.05 ਅੰਕ ਭਾਵ 2.25 ਫੀਸਦੀ ਦੇ ਵਾਧੇ ਨਾਲ 60,611.74 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 382.95 ਅੰਕ ਜਾਂ 2.17 ਫੀਸਦੀ ਦੇ ਵਾਧੇ ਨਾਲ 18053.40 'ਤੇ ਬੰਦ ਹੋਇਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।