ਉੱਚ ਪੱਧਰ 'ਤੇ ਬੰਦ ਹੋਇਆ ਸ਼ੇਅਰ ਬਜ਼ਾਰ, ਸੈਂਸੈਕਸ 234 ਅੰਕ ਮਜ਼ਬੂਤ

05/27/2019 4:58:38 PM

ਮੁੰਬਈ — ਸ਼ੇਅਰ ਮਾਰਕਿਟ 'ਚ ਹਫਤੇ ਦਾ ਪਹਿਲਾ ਦਿਨ ਰੌਣਕ ਭਰਿਆ ਰਿਹਾ। ਬੰਬਈ ਸਟਾਕ ਐਕਸਚੇਂਜ ਦੇ ਮੁਤਾਬਕ ਸੰਵੇਦੀ ਸੂਚਕ ਅੰਕ ਸੈਂਸੈਕਸ 234 ਅੰਕਾਂ ਦੇ ਵਾਧੇ ਨਾਲ 39,669 'ਤੇ ਬੰਦ ਹੋਇਆ। ਇਸਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦੇ ਮੁਤਾਬਕ ਸੰਵੇਦੀ ਸੂਚਕ ਅੰਕ ਨਿਫਟੀ 76 ਅੰਕਾਂ ਦੇ ਵਾਧੇ ਨਾਲ 11920 'ਤੇ ਖੁੱਲ੍ਹਿਆ।

ਟਾਪ ਗੇਨਰ

ਬੀ.ਐਸ.ਈ.  - ਰਾਸ਼ਟਰੀ ਰਸਾਇਣ ਅਤੇ ਊਰਜਾ 64.90 ਫੀਸਦੀ, ਅਸ਼ੋਕਾ 136.20 ਫੀਸਦੀ, ਗ੍ਰੇਫਾਇਟ ਇੰਡੀਆ ਲਿਮਟਿਡ 412.40 ਫੀਸਦੀ, ਪੀ.ਐਨ.ਸੀ. ਇੰਫਰਾਟੈੱਕ 189.10 ਫੀਸਦੀ, ਕੇ.ਈ.ਸੀ. ਇੰਟਰਨੈਸ਼ਨਲ 322 ਫੀਸਦੀ 

ਇਨ੍ਹਾਂ ਸ਼ੇਅਰਾਂ 'ਚ ਰਹੀ ਤੇਜ਼ੀ

ਅੱਜੇ ਦੇ ਕਾਰੋਬਾਰ 'ਚ ਰਿਐਲਟੀ ਸ਼ੇਅਰਾਂ ਵਿਚ ਤੇਜ਼ੀ ਦਿਖ ਰਹੀ ਹੈ। ਇੰਡੈਕਸ 1.3% ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਓਬਰਾਏ ਰਿਐਲਿਟੀ, ਸੋਭਾ ਅਤੇ ਫੀਨਿਕਸ  ਮਿੱਲਜ਼ ਦੇ ਸ਼ੇਅਰਾਂ ਦੀ ਖਰੀਦਦਾਰੀ ਹੋ ਰਹੀ ਹੈ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਬਜ਼ਾਰਾਂ ਵਿਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਬਜ਼ਾਰ ਲਾਲ ਅਤੇ ਹਰੇ ਨਿਸ਼ਾਨ ਵਿਚ ਕਾਰੋਬਾਰ ਕਰ ਰਿਹਾ ਹੈ।

20 ਫੀਸਦੀ ਟੁੱਟੇ ਮਨਪਸੰਦ ਬੇਵੇਰੇਜਿਸ ਦੇ ਸ਼ੇਅਰ

ਸੋਮਵਾਰ ਨੂੰ ਕੰਪਨੀ ਦੇ ਸ਼ੇਅਰਾਂ ਨੂੰ ਵੱਡਾ ਤਗੜਾ ਲੱਗਾ। ਇਕ ਦਿਨ ਪਹਿਲੇ ਕਲੋਜਿੰਗ ਪ੍ਰਾਈਸ 110 ਰੁਪਏ ਦੀ ਤੁਲਨਾ 'ਚ ਟ੍ਰੇਡਿੰਗ ਸੈਸ਼ਨ ਦੀ ਸ਼ੁਰੂਆਤ 'ਚ ਹੀ ਸ਼ੇਅਰ 20 ਫੀਸਦੀ ਕਮਜ਼ੋਰ ਹੋ ਕੇ 88 ਰੁਪਏ 'ਤੇ ਖੁੱਲ੍ਹਿਆ। ਐਕਸਚੇਂਜ ਦੇ ਅੰਕੜਿਆਂ ਮੁਤਾਬਕ ਦੁਪਹਿਰ 1 ਵਜੇ ਤੱਕ ਬੀ.ਐਸ.ਈ. ਅਤੇ ਐਨ.ਐਸ.ਈ. 'ਤੇ ਕੁੱਲ 2 ਲੱਖ ਸ਼ੇਅਰਾਂ ਦਾ ਕਾਰੋਬਾਰ ਹੋ ਚੁੱਕਾ ਸੀ। 


Related News