ਸ਼ੇਅਰ ਬਾਜ਼ਾਰ ''ਚ ਵਾਪਸ ਆਈ ਰੌਣਕ, ਸੈਂਸੈਕਸ ਨੇ ਲਗਾਈ ਡਬਲ ਸੈਂਚੁਰੀ

08/14/2017 4:27:47 PM

ਨਵੀਂ ਦਿੱਲੀ—ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਬਾਜ਼ਾਰਾਂ 'ਚ ਚੰਗਾ ਵਾਧਾ ਦੇਖਣ ਨੂੰ ਮਿਲਿਆ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 235.44 ਅੰਕ ਭਾਵ 0.75 ਫੀਸਦੀ ਵਧ ਕੇ 31,449.03 'ਤੇ ਅਤੇ ਨਿਫਟੀ 83.35 ਅੰਕ ਭਾਵ 0.86 ਫੀਸਦੀ ਚੜ੍ਹ ਕੇ 9,794.15 'ਤੇ ਬੰਦ ਹੋਇਆ ਹੈ। 
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਜ਼ੋਰਦਾਰ ਖਰੀਦਦਾਰੀ ਦੇਖਣ ਨੂੰ ਮਿਲੀ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 2.5 ਫੀਸਦੀ ਉਛਲ ਕੇ ਬੰਦ ਹੋਇਆ। ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 2.8 ਫੀਸਦੀ ਦੀ ਮਜ਼ਬੂਤੀ ਆਈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 2.5 ਫੀਸਦੀ ਤੱਕ ਵਧ ਕੇ ਬੰਦ ਹੋਇਆ। 
ਮੈਟਲ ਫਾਰਮਾ 'ਚ ਮਜ਼ਬੂਤੀ
ਮੈਟਲ, ਫਾਰਮਾ, ਆਟੋ, ਰਿਐਲਟੀ, ਕੰਜ਼ਿਊਮਰ ਡਿਊਰੇਬਲਸ ਗੁਡਸ, ਪਾਵਰ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਖਰੀਦਦਾਰੀ ਦੇਖਣ ਨੂੰ ਮਿਲੀ। ਨਿਫਟੀ ਦੇ ਮੈਟਲ ਇੰਡੈਕਸ 'ਚ 3.4 ਫੀਸਦੀ ਫਾਰਮਾ ਇੰਡੈਕਸ 'ਚ 2.8 ਫੀਸਦੀ ਅਤੇ ਆਟੋ ਇੰਡੈਕਸ 'ਚ 1.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ. ਐੱਸ. ਈ. ਦੇ ਰਿਐਲਟੀ ਇੰਡੈਕਸ 'ਚ 6 ਫੀਸਦੀ ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ 2.5 ਫੀਸਦੀ, ਕੈਪੀਟਲ ਗੁਡਸ ਇੰਡੈਕਸ 'ਚ 2.1 ਫੀਸਦੀ, ਪਾਵਰ ਇੰਡੈਕਸ 'ਚ 2.5 ਫੀਸਦੀ ਅਤੇ ਆਇਲ ਐਂਡ ਗੈਸ ਇੰਡੈਕਸ 'ਚ 1.3 ੍ਰਫੀਸਦੀ ਦੀ ਮਜ਼ਬੂਤੀ ਆਈ ਹੈ। ਆਈ.ਟੀ. ਸ਼ੇਅਰਾਂ 'ਚ ਬਿਕਵਾਲੀ ਹਾਵੀ ਰਹੀ। 


Related News