ਬਾਜ਼ਾਰ 'ਚ ਗਿਰਾਵਟ, ਸੈਂਸੈਕਸ 73 ਅੰਕ ਡਿੱਗਿਆ ਅਤੇ ਨਿਫਟੀ 10720 ਦੇ ਹੇਠਾਂ ਬੰਦ

Thursday, May 10, 2018 - 03:53 PM (IST)

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 73.08 ਅੰਕ ਭਾਵ 0.21 ਫੀਸਦੀ ਡਿੱਗ ਕੇ 35,246.27 'ਤੇ ਅਤੇ ਨਿਫਟੀ 25.15 ਅੰਕ 0.23 ਫੀਸਦੀ ਡਿੱਗ ਕੇ 10,716.55 'ਤੇ ਬੰਦ ਹੋਇਆ ਹੈ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.47 ਫੀਸਦੀ ਤੱਕ ਡਿੱਗ ਕੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 1.47 ਫੀਸਦੀ ਡਿੱਗ ਕੇ ਬੰਦ ਹੋਇਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 'ਚ 1.32 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 
ਬੈਂਕ ਨਿਫਟੀ 'ਚ ਗਿਰਾਵਟ 
ਬੈਂਕਿੰਗ, ਐੱਫ.ਐੱਮ.ਸੀ.ਜੀ., ਆਟੋ, ਫਾਰਮਾ ਅਤੇ ਮੈਟਲ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 11 ਅੰਕ ਦੀ ਗਿਰਾਵਟ ਦੇ ਨਾਲ 26143 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫਟੀ ਐੱਫ.ਐੱਮ.ਸੀ.ਜੀ. 'ਚ 0.91 ਨਿਫਟੀ ਆਟੋ 'ਚ 0.67 ਫੀਸਦੀ, ਫਾਰਮਾ 'ਚ 1.67 ਫੀਸਦੀ, ਨਿਫਟੀ ਮੈਟਲ 'ਚ 0.94 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਟਾਪ ਗੇਨਰਸ
ਓ.ਐੱਨ.ਜੀ.ਸੀ., ਭਾਰਤੀ ਏਅਰਟੈੱਲ, ਹਿੰਡਾਲਕੋ, ਬੀ.ਪੀ.ਸੀ.ਐੱਲ, ਇੰਡਸਇੰਡ ਬੈਂਕ, ਐੱਚ.ਡੀ.ਐੱਫ.ਸੀ., ਰਿਲਾਇੰਸ 
ਟਾਪ ਲੂਜਰਸ
ਡਾ ਰੈੱਡੀਜ਼ ਲੈਬਸ, ਟਾਟਾ ਮੋਟਰਜ਼, ਬਜਾਜ ਆਟੋ, ਸਨ ਫਾਰਮਾ, ਸਿਪਲੀ, ਆਈਡੀਆ


Related News