ਓਮੀਕ੍ਰੋਨ ਕਾਰਨ ਸਹਿਮਿਆ ਸ਼ੇਅਰ ਬਾਜ਼ਾਰ , ਸੈਂਸੈਕਸ ''ਚ 400 ਤੋਂ ਵੱਧ ਅੰਕਾਂ ਦੀ ਗਿਰਾਵਟ

Monday, Dec 06, 2021 - 01:08 PM (IST)

ਓਮੀਕ੍ਰੋਨ ਕਾਰਨ ਸਹਿਮਿਆ ਸ਼ੇਅਰ ਬਾਜ਼ਾਰ , ਸੈਂਸੈਕਸ ''ਚ 400 ਤੋਂ ਵੱਧ ਅੰਕਾਂ ਦੀ ਗਿਰਾਵਟ

ਮੁੰਬਈ - ਪਿਛਲੇ ਹਫ਼ਤੇ ਸ਼ੁੱਕਰਵਾਰ ਦੀ ਭਾਰੀ ਗਿਰਾਵਟ ਤੋਂ ਬਾਅਦ ਹਫਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 300 ਅੰਕ ਡਿੱਗ ਕੇ 57,384 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸੈਂਸੈਕਸ 'ਚ ਮਾਰੂਤੀ ਅਤੇ ਇੰਫੋਸਿਸ ਦੇ ਸ਼ੇਅਰ 1-1 ਫੀਸਦੀ ਹੇਠਾਂ ਹਨ। ਇੰਡਸਇੰਡ 2% ਹੇਠਾਂ ਹੈ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 24 ਸਟਾਕ ਗਿਰਾਵਟ 'ਚ ਕਾਰੋਬਾਰ ਕਰ ਰਹੇ ਹਨ। ਜਦਕਿ 6 ਸ਼ੇਅਰ ਬੜ੍ਹਤ 'ਤੇ ਹਨ। ਬਜਾਜ ਫਾਈਨਾਂਸ, ਮਹਿੰਦਰਾ ਐਂਡ ਮਹਿੰਦਰਾ, ਐਚਡੀਐਫਸੀ ਬੈਂਕ, ਕੋਟਕ ਮਹਿੰਦਰਾ ਬੈਂਕ, ਸਨ ਫਾਰਮਾ, ਐਕਸਿਸ ਬੈਂਕ, ਬਜਾਜ ਆਟੋ ਅਤੇ ਹੋਰਾਂ ਨੂੰ ਮੁੱਖ ਘਾਟਾ ਪਿਆ। ਵਧ ਰਹੇ ਸਟਾਕਾਂ ਵਿੱਚ ਰਿਲਾਇੰਸ, ਟੈਕ ਮਹਿੰਦਰਾ, ਅਲਟਰਾਟੈਕ ਸੀਮੈਂਟ ਅਤੇ ਹੋਰ ਸ਼ਾਮਲ ਹਨ।

ਬਾਜ਼ਾਰ 82 ਅੰਕਾਂ ਦੀ ਤੇਜ਼ੀ ਨਾਲ ਖੁੱਲ੍ਹਿਆ ਸੀ

ਅੱਜ ਸਵੇਰੇ ਸੈਂਸੈਕਸ 82 ਅੰਕ ਵਧ ਕੇ 57,778 'ਤੇ ਖੁੱਲ੍ਹਿਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 17,196 'ਤੇ ਕਾਰੋਬਾਰ ਕਰ ਰਿਹਾ ਹੈ। ਇਹ 17,209 'ਤੇ ਖੁੱਲ੍ਹਿਆ ਅਤੇ 17,125 ਦੇ ਹੇਠਲੇ ਪੱਧਰ 'ਤੇ ਬਣਿਆ। 17,216 ਦਾ ਉਪਰਲਾ ਪੱਧਰ ਬਣਿਆ ਸੀ। ਇਸ ਦਾ ਮਿਡਕੈਪ ਸੂਚਕਾਂਕ ਲਾਭ ਨਾਲ ਵਪਾਰ ਕਰ ਰਿਹਾ ਹੈ ਜਦੋਂ ਕਿ ਬੈਂਕ ਅਤੇ ਵਿੱਤੀ ਸੂਚਕਾਂਕ ਗਿਰਾਵਟ ਨਾਲ ਵਪਾਰ ਕਰ ਰਹੇ ਹਨ। ਨਿਫਟੀ ਦੇ 50 ਸ਼ੇਅਰਾਂ 'ਚੋਂ 26 ਲਾਭ 'ਚ ਅਤੇ 24 ਗਿਰਾਵਟ 'ਚ ਕਾਰੋਬਾਰ ਕਰ ਰਹੇ ਹਨ।

ਟੈਕ ਮਹਿੰਦਰਾ, ਹਿੰਡਾਲਕੋ ਦੀ ਗਿਰਾਵਟ

ਟੈਕ ਮਹਿੰਦਰਾ, ਹਿੰਡਾਲਕੋ, ਅਲਟਰਾਟੈਕ ਵਧ ਰਹੇ ਸਟਾਕਾਂ ਵਿੱਚ ਪ੍ਰਮੁੱਖ ਹਨ। ਗਿਰਾਵਟ ਵਾਲੇ ਸ਼ੇਅਰਾਂ ਵਿੱਚ ਮਾਰੂਤੀ, ਇਨਫੋਸਿਸ, ਆਈਸ਼ਰ ਮੋਟਰਜ਼ ਆਦਿ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 765 ਅੰਕ (1.31%) ਡਿੱਗ ਕੇ 57,696 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 205 ਅੰਕ (1.18%) ਡਿੱਗ ਕੇ 17,196 'ਤੇ ਬੰਦ ਹੋਇਆ। ਪਾਵਰ ਗਰਿੱਡ ਦੇ ਸ਼ੇਅਰ 4% ਦੀ ਗਿਰਾਵਟ ਨਾਲ ਬੰਦ ਹੋਏ ਜਦੋਂ ਕਿ ਕੋਟਕ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ 2% ਤੋਂ ਵੱਧ ਦੇ ਘਾਟੇ ਨਾਲ ਬੰਦ ਹੋਏ।

ਇਹ ਵੀ ਪੜ੍ਹੋ : 31 ਦਸੰਬਰ ਤੋਂ ਪਹਿਲਾਂ ਪੂਰਾ ਕਰੋ ਇਹ ਕੰਮ, ਨਹੀਂ ਤਾਂ 1 ਜਨਵਰੀ ਤੋਂ ਬਾਅਦ ਲੱਗੇਗਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News