ਇਰਾਕੀ ਹਵਾਈ ਅੱਡੇ 'ਤੇ ਹਮਲੇ ਕਾਰਨ ਸ਼ੇਅਰ ਬਜ਼ਾਰ 'ਚ ਤਣਾਅ, ਸੈਂਸੈਕਸ 122 ਅੰਕ ਡਿੱਗਿਆ

Friday, Jan 03, 2020 - 09:53 AM (IST)

ਇਰਾਕੀ ਹਵਾਈ ਅੱਡੇ 'ਤੇ ਹਮਲੇ ਕਾਰਨ ਸ਼ੇਅਰ ਬਜ਼ਾਰ 'ਚ ਤਣਾਅ, ਸੈਂਸੈਕਸ 122 ਅੰਕ ਡਿੱਗਿਆ

ਮੁੰਬਈ — ਇਰਾਕੀ ਹਵਾਈ ਅੱਡੇ 'ਤੇ ਅਮਰੀਕੀ ਹਮਲੇ ਕਾਰਨ ਸੈਂਸੈਕਸ 'ਚ ਗਿਰਾਵਟ ਦਾ ਦੌਰ ਚਲ ਰਿਹਾ ਹੈ। ਅੱਜ ਯਾਨੀ ਕਿ ਸਾਲ ਦੇ ਤੀਜੇ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਰ ਦਾ ਸੈਂਸੈਕਸ 122 ਅੰਕ ਯਾਨੀ ਕਿ 0.29 ਫੀਸਦੀ ਦੀ ਗਿਰਾਵਟ ਨਾਲ 41,504.66 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 43.20 ਅੰਕ ਯਾਨੀ ਕਿ 0.35 ਫੀਸਦੀ ਦੀ ਗਿਰਾਵਟ ਨਾਲ 12,239.00 'ਤੇ ਖੁੱਲ੍ਹਿਆ ਹੈ।

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਆਈ.ਟੀ. ਤੋਂ ਇਲਾਵਾ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਖੁੱਲ੍ਹੇ। ਇਨ੍ਹਾਂ 'ਚ FMCG, ਫਾਰਮਾ, ਪੀ.ਐਸ.ਯੂ. ਬੈਂਕ, ਆਟੋ, ਰੀਅਲਟੀ, ਮੈਟਲ, ਮੀਡੀਆ ਅਤੇ ਨਿੱਜੀ ਖੇਤਰ ਦੇ ਬੈਂਕ ਸ਼ਾਮਲ ਹਨ।

ਟਾਪ ਗੇਨਰਜ਼ 

ਓ.ਐੱਨ.ਜੀ.ਸੀ., ਗੇਲ, ਟੀ.ਸੀ.ਐੱਸ., ਇੰਫੋਸਿਸ, ਇਨਫਰਾਟੈਲ, ਐਚ.ਸੀ.ਐਲ. ਟੈਕ, ਟੈਕ ਮਹਿੰਦਰਾ, ਅਲਟਰਟੇਕ ਸੀਮੈਂਟ ਅਤੇ ਯੈਸ ਬੈਂਕ

ਟਾਪ ਲੂਜ਼ਰਜ਼

ਏਸ਼ੀਅਨ ਪੇਂਟਸ, ਜ਼ੀ ਲਿਮਟਿਡ, ਬੀਪੀਸੀਐਲ, ਐਕਸਿਸ ਬੈਂਕ, ਟਾਟਾ ਮੋਟਰਜ਼, ਵੇਦਾਂਤ ਲਿਮਟਿਡ, ਸਿਪਲਾ, ਜੇਐਸਡਬਲਯੂ ਸਟੀਲ ਅਤੇ ਇੰਡਸਇੰਡ ਬੈਂਕ

12 ਪੈਸੇ ਕਮਜ਼ੋਰ ਹੋ ਕੇ 71.49 ਦੇ ਪੱਧਰ 'ਤੇ ਖੁੱਲ੍ਹਿਆ ਰੁਪਿਆ

ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 12 ਪੈਸੇ ਦੀ ਗਿਰਾਵਟ ਦੇ ਨਾਲ 71.49 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 15 ਪੈਸੇ ਕਮਜ਼ੋਰ ਹੋ ਕੇ 71.31 ਦੇ ਪੱਧਰ 'ਤੇ ਬੰਦ ਹੋਇਆ ਸੀ। ਰੁਪਿਆ ਅੱਜ 1 ਮਹੀਨੇ ਦੇ ਹੇਠਲੇ ਪੱਧਰ 'ਤੇ ਨਜ਼ਰ ਆ ਰਿਹਾ ਹੈ।


Related News