ਸੈਂਸੈਕਸ 35870 ਅਤੇ ਨਿਫਟੀ 10752 ''ਤੇ ਖੁੱਲ੍ਹਿਆ

02/15/2019 9:50:41 AM

ਨਵੀਂ ਦਿੱਲੀ—ਅੱਜ ਦੇ ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ -6.00 ਅੰਕ ਭਾਵ 0.02 ਫੀਸਦੀ ਵਧ ਕੇ 35,870.22 'ਤੇ ਅਤੇ ਨਿਫਟੀ 6.10 ਅੰਕ ਭਾਵ 0.06 ਫੀਸਦੀ ਵਧ ਕੇ 10,752.15 'ਤੇ ਖੁੱਲ੍ਹਿਆ। ਸ਼ੇਅਰ ਬਾਜ਼ਾਰਾਂ 'ਚ ਵੀਰਵਾਰ ਨੂੰ ਲਗਾਤਾਰ ਛੇਵੇਂ ਕਾਰੋਬਾਰੀ ਸੈਸ਼ਨ 'ਚ ਗਿਰਾਵਟ ਦਾ ਸਿਲਸਿਲਾ ਜਾਰੀ ਰਿਹਾ। ਆਈ.ਟੀ., ਧਾਤੂ ਅਤੇ ਊਰਜਾ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਅਤੇ ਵਿਦੇਸ਼ਾਂ ਫੰਡਾਂ ਦੀ ਨਿਕਾਸੀ ਅਤੇ ਮਿਲੇ ਜੁਲੇ ਸੰਸਾਰਕ ਰੁਖ ਦੇ ਦੌਰਾਨ ਸੈਂਸੈਕਸ 158 ਅੰਕ ਹੋਰ ਟੁੱਟ ਗਿਆ ਹੈ। ਉੱਧਰ ਨਿਫਟੀ 'ਚ ਵੀ ਕਰੀਬ 48 ਅੰਕ ਦੀ ਗਿਰਾਵਟ ਆਈ ਹੈ। ਬੰਬਈ ਸ਼ੇਅਰ ਬਾਜ਼ਾਰ 'ਚ 30 ਸ਼ੇਅਰਾਂ ਵਾਲਾ ਸੈਂਸੈਕਸ ਕਾਰੋਬਾਰ ਦੇ ਦੌਰਾਨ 35,799.42 ਅੰਕ ਦੇ ਦਾਅਰੇ 'ਚ ਰਿਹਾ। ਅੰਤ 'ਚ ਇਹ 157.89 ਅੰਕ ਜਾਂ 0.44 ਫੀਸਦੀ ਦੇ ਨੁਕਸਾਨ ਤੋਂ 35,876.22 ਅੰਕ 'ਤੇ ਬੰਦ ਹੋਇਆ।
ਪਿਛਲੇ ਪੰਜ ਸੈਸ਼ਨਾਂ 'ਚ ਸੈਂਸੈਕਸ 840 ਅੰਕ ਟੁੱਟਿਆ ਸੀ ਉੱਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 47.60 ਜਾਂ 0.44 ਫੀਸਦੀ ਦੇ ਨੁਕਸਾਨ ਤੋਂ 10,746.05 ਅੰਕ 'ਤੇ ਬੰਦ ਹੋਇਆ ਹੈ। ਕਾਰੋਬਾਰ ਦੌਰਾਨ ਇਹ 10,792.70 ਅੰਕ ਦੇ ਦਾਅਰੇ 'ਚ ਰਿਹਾ। ਸੈਂਸੈਕਸ ਦੀਆਂ ਕੰਪਨੀਆਂ 'ਚ ਭਾਰਤੀ ਏਅਰਟੈੱਲ, ਇੰਫੋਸਿਸ, ਏਸ਼ੀਅਨ ਪੇਂਟਸ, ਰਿਲਾਇੰਸ ਇੰਡਸਟਰੀਜ਼, ਕੋਲ ਇੰਡੀਆ, ਐੱਚ.ਡੀ.ਐੱਫ.ਸੀ. ਬੈਂਕ, ਐੱਚ.ਡੀ.ਐੱਫ.ਸੀ., ਟੀ.ਸੀ.ਐੱਸ., ਓ.ਐੱਨ.ਜੀ.ਸੀ. ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ 3.09 ਫੀਸਦੀ ਤੱਕ ਟੁੱਟ ਗਏ। ਉੱਧਰ ਦੂਜੇ ਪੈਸੇ ਯੈੱਸ ਬੈਂਕ ਦਾ ਸ਼ੇਅਰ 30.73 ਫੀਸਦੀ ਤੱਕ ਚੜ ਗਿਆ। ਰਿਜ਼ਰਵ ਬੈਂਕ ਨੂੰ 2017-18 ਦੇ ਲਈ ਬੈਂਕ ਵਲੋਂ ਸੰਪਤੀ ਵਰਗੀਕਰਨ ਅਤੇ ਪ੍ਰਬੰਧ 'ਚ ਕੋਈ ਖਾਮੀ ਨਹੀਂ ਮਿਲੀ ਹੈ। ਇਸ ਖਬਰ ਨਾਲ ਬੈਂਕ ਦਾ ਸ਼ੇਅਰ ਛਲਾਂਗ ਲਗਾ ਗਿਆ। ਹੋਰ ਕੰਪਨੀਆਂ 'ਚ ਟਾਟਾ ਮੋਟਰਜ਼, ਸਨ ਫਾਰਮਾ, ਇੰਡਸਇੰਡ ਬੈਂਕ, ਬਜਾਜ ਫਾਈਨੈਂਸ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਹੀਰੋ ਮੋਟੋਕਾਰਪ ਦੇ ਸ਼ੇਅਰ 3.17 ਫੀਸਦੀ ਤੱਕ ਚੜ ਗਏ।


Aarti dhillon

Content Editor

Related News