ਸੈਂਸੈਕਸ 350 ਅੰਕ ਦੀ ਗਿਰਾਵਟ ਦੇ ਨਾਲ 52495 ਖੁੱਲ੍ਹਿਆ

06/14/2022 10:45:34 AM

ਨਵੀਂ ਦਿੱਲੀ- ਭਾਰਤੀ ਸ਼ੇਅਰ ਬਾਜ਼ਾਰ 'ਚ ਅੱਜ ਲਗਾਤਾਰ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 350 ਪੁਆਇੰਟ ਹੇਠਾਂ 54,495 'ਤੇ ਨਿਫਟੀ 100 ਪੁਆਇੰਟ ਟੁੱਟ ਕੇ 15,674 'ਤੇ ਖੁੱਲ੍ਹਿਆ ਹੈ। ਸਭ ਤੋਂ ਜ਼ਿਆਦਾ ਗਿਰਾਵਟ ਫਾਈਨੈਂਸ਼ੀਅਲ ਸਰਵਿਸ ਸਟਾਕਸ 'ਚ ਹੈ। ਮੈਟਲ, ਮੀਡੀਆ ਅਤੇ ਫਾਰਮਾ ਸੈਕਟਰ ਦੇ ਸ਼ੇਅਰਾਂ 'ਚ ਤੇਜ਼ੀ ਹੈ। ਆਟੋ ਸਟਾਕਸ ਵੀ ਫਲੈਟ ਕਾਰੋਬਾਰ ਕਰ ਰਹੇ ਹਨ। ਫਿਲਹਾਲ ਦੋਵੇਂ ਇੰਡੈਕਸ 'ਚ ਕਰੀਬ 0.50 ਫੀਸਦੀ ਦੀ ਗਿਰਾਵਟ ਹੈ।
ਅਮਰੀਕੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਟੁੱਟੇ
ਸੋਮਵਾਰ ਨੂੰ ਅਮਰੀਕੀ ਬਾਜ਼ਾਰ ਫਿਰ ਤੋਂ ਬੁਰੀ ਤਰ੍ਹਾਂ ਟੁੱਟੇ ਹਨ। ਡਾਓ ਜੋਂਸ ਅੰਕ ਫਿਸਲ ਕੇ 31,392 'ਤੇ ਬੰਦ ਹੋਇਆ ਹੈ। ਦਰਾਂ ਵਧਣ ਅਤੇ ਮੰਦੀ ਦੇ ਡਰ ਨਾਲ ਡਾਓ ਜੋਂਸ ਲਗਾਤਾਰ ਦੂਜੇ ਦਿਨ 880 ਅੰਕ ਟੁੱਟ ਕੇ ਬੰਦ ਹੋਇਆ। ਨੈਸਡੈਕ 4.7 ਫੀਸਦੀ ਅਤੇ S&P 500 3.9% ਦੀ ਗਿਰਾਵਟ ਦੇ ਨਾਲ ਬੰਦ ਹੋਇਆ ਹੈ। S&P 500 ਉੱਚਾਈ ਤੋਂ 21 ਫੀਸਦੀ ਤੱਕ ਡਿੱਗ ਚੁੱਕਾ ਹੈ ਤਾਂ ਉਧਰ ਨੈਸਡੈਕ ਉੱਚਾਈ ਤੋਂ  33 ਫੀਸਦੀ ਹੇਠਾਂ ਹੈ। ਇਸ ਤੋਂ ਇਲਾਵਾ ਯੂਰਪ ਬਾਜ਼ਾਰ ਵੀ 2.5 ਤੱਕ ਫਿਸਲੇ ਹਨ। ਹਾਲਾਂਕਿ ਅਮਰੀਕੀ ਬਾਜ਼ਾਰਾਂ 'ਚ ਆਈ ਗਿਰਾਵਟ ਦੇ ਮੁਕਾਬਲੇ ਏਸ਼ੀਅਨ ਮਾਰਕਿਟ 'ਚ ਕਾਫੀ ਘੱਟ ਗਿਰਾਵਟ ਹੈ। ਭਾਰਤੀ ਬਾਜ਼ਾਰ 'ਤੇ ਵੀ ਇੰਨਾ ਜ਼ਿਆਦਾ ਅਸਰ ਨਹੀਂ ਦਿਖ ਰਿਹਾ ਹੈ।
ਸੋਮਵਾਰ ਨੂੰ ਸੈਂਸੈਕਸ 1456 ਗਿਰਾਵਟ ਦੇ ਨਾਲ ਬੰਦ ਹੋਇਆ
ਪਿਛਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਦੇ ਨਾਲ ਬੰਦ ਹੋਇਆ ਸੀ। ਸੈਂਸੈਕਸ 1456.74 ਪੁਆਇੰਟ ਜਾਂ 2.68 ਫੀਸਦੀ ਦੀ ਗਿਰਾਵਟ ਦੇ ਨਾਲ 52,846.70 'ਤੇ ਅਤੇ ਨਿਫਟੀ 427.40 ਪੁਆਇੰਟ ਜਾਂ 2.64 ਫੀਸਦੀ ਦੀ ਗਿਰਾਵਟ ਦੇ ਨਾਲ 15,774.40 'ਤੇ ਬੰਦ ਹੋਇਆ ਸੀ। ਸਭ ਤੋਂ ਜ਼ਿਆਦਾ ਗਿਰਾਵਟ ਮੈਟਲ ਅਤੇ ਆਈ.ਟੀ. ਸਟਾਕਸ 'ਚ ਦੇਖੀ ਗਈ ਸੀ।
ਸਟਾਕਸ ਇਨ ਨਿਊਜ਼
ਅੱਜ ਜੋ ਸਟਾਕਸ ਨਿਊਜ਼ 'ਚ ਹੈ ਉਸ 'ਚ ਬਾਜ਼ਾਰ ਫਾਈਨੈਂਸ, ਜੋਮੈਟੋ, ਮੈਟਰੋਪੋਲਿਸ ਹੈਲਥਕੇਅਰ, ਟੋਰੇਂਟ ਪਾਵਰ, ਜਾਇਡਸ ਲਾਈਫਸਾਇੰਸ, ਯੂਫਲੇਕਸ, ਏਥਰ ਇੰਡਸਟਰੀਜ਼, ਕੈਪਰੀ ਗਲੋਬਲ ਕੈਪੀਟਲ, ਡਾਇਨਾਮੈਟਿਕ ਤਕਨਾਲੋਜੀ, WPIL। ਇਨ੍ਹਾਂ ਕੰਪਨੀਆਂ ਨਾਲ ਜੁੜੀ ਕੋਈ ਨਾ ਕੋਈ ਖ਼ਬਰ ਹੋਣ ਦੇ ਕਾਰਨ ਅੱਜ ਇਨ੍ਹਾਂ ਸਾਰੇ ਸਟਾਕਸ 'ਤੇ ਵੀ ਬਾਜ਼ਾਰ ਦੀ ਨਜ਼ਰ ਰਹੇਗੀ।


Aarti dhillon

Content Editor

Related News