ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ-ਨਿਫਟੀ ਹੋਏ ਕਮਜ਼ੋਰ, ਇੰਫੋਸਿਸ ''ਚ ਆਈ ਕਰੀਬ 8 ਫ਼ੀਸਦੀ ਦੀ ਗਿਰਾਵਟ
Friday, Jul 21, 2023 - 10:51 AM (IST)
ਮੁੰਬਈ (ਭਾਸ਼ਾ) - ਆਈਟੀ ਖੇਤਰ ਦੀ ਦਿੱਗਜ ਕੰਪਨੀ ਇੰਫੋਸਿਸ ਦੇ ਵਿੱਤੀ ਸਾਲ 2023-24 ਦੇ ਵਾਧੇ ਵਿੱਚ ਗਿਰਾਵਟ ਆਉਣ ਤੋਂ ਬਾਅਦ ਪ੍ਰਮੁੱਖ ਸ਼ੇਅਰ ਬਾਜ਼ਾਰ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਸ਼ੁੱਕਰਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਡਿੱਗ ਗਏ। ਬਾਜ਼ਾਰ ਦੀ ਬਲੂਚਿੱਪ ਕੰਪਨੀਆਂ ਰਿਲਾਇੰਸ ਇੰਡਸਟਰੀਜ਼ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸ਼ੇਅਰਾਂ 'ਚ ਗਿਰਾਵਟ ਨਾਲ ਵਪਾਰੀਆਂ ਦੀ ਧਾਰਨਾ ਪ੍ਰਭਾਵਿਤ ਹੋਈ ਹੈ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 749.75 ਅੰਕ ਡਿੱਗ ਕੇ 66,822.15 'ਤੇ ਆ ਗਿਆ। NSE ਨਿਫਟੀ 203.15 ਅੰਕ ਦੀ ਗਿਰਾਵਟ ਨਾਲ 19,776 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ
ਸੈਂਸੈਕਸ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ 8 ਫ਼ੀਸਦੀ ਦੀ ਗਿਰਾਵਟ ਇੰਫੋਸਿਸ ਵਿੱਚ ਹੋਈ ਹੈ। ਇਸ ਤੋਂ ਇਲਾਵਾ ਐੱਚਸੀਐੱਲ ਟੈਕਨਾਲੋਜੀ, ਟੀਸੀਐੱਸ, ਵਿਪਰੋ, ਹਿੰਦੁਸਤਾਨ ਯੂਨੀਲੀਵਰ, ਰਿਲਾਇੰਸ ਇੰਡਸਟਰੀਜ਼ ਅਤੇ ਟੈਕ ਮਹਿੰਦਰਾ ਵੀ ਲਾਲ ਰੰਗ ਵਿੱਚ ਸਨ। ਦੂਜੇ ਪਾਸੇ ਲਾਰਸਨ ਐਂਡ ਟੂਬਰੋ, ਐੱਸਬੀਆਈ, ਨੇਸਲੇ, ਪਾਵਰ ਗਰਿੱਡ ਅਤੇ ਟਾਟਾ ਮੋਟਰਜ਼ ਨੇ ਤਰੱਕੀ ਕੀਤੀ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.78 ਫ਼ੀਸਦੀ ਚੜ੍ਹ ਕੇ 80.26 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੱਬਾਂ ਭਾਰ ਹੋਇਆ ਚੋਣ ਕਮਿਸ਼ਨ, ਤਿਆਰੀਆਂ ਸ਼ੁਰੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8