ਬਾਜ਼ਾਰ 'ਚ ਗਿਰਾਵਟ, ਸੈਂਸੈਕਸ 157 ਅਤੇ ਨਿਫਟੀ 32 ਅੰਕ ਫਿਸਲ ਕੇ ਬੰਦ

02/14/2019 3:57:14 PM

ਨਵੀਂ ਦਿੱਲੀ—ਅੱਜ ਦੇ ਕਾਰੋਬਾਰ ਦੇ ਅੰਤ 'ਚ ਸੈਂਸੈਕਸ 157.89 ਅੰਕ ਭਾਵ 0.44 ਫੀਸਦੀ ਡਿੱਗ ਕੇ 35,876.22 'ਤੇ ਅਤੇ ਨਿਫਟੀ 32.20 ਅੰਕ ਭਾਵ 0.30 ਫੀਸਦੀ ਡਿੱਗ ਕੇ 10,761.45 'ਤੇ ਬੰਦ ਹੋਇਆ ਹੈ। ਪੀ.ਐੱਸ.ਯੂ. ਬੈਂਕ, ਆਈ.ਟੀ. ਅਤੇ ਮੈਟਲ ਸ਼ੇਅਰ ਬਾਜ਼ਾਰ 'ਚ ਅੱਜ ਸਭ ਤੋਂ ਜ਼ਿਆਦਾ ਦਬਾਅ ਬਣਾ ਰਹੇ ਹਨ। ਉੱਧਰ ਆਟੋ, ਰਿਐਲਟੀ, ਫਾਰਮਾ, ਐੱਫ.ਐੱਮ.ਸੀ.ਜੀ. ਅਤੇ ਪ੍ਰਾਈਵੇਟ ਬੈਂਕ ਸ਼ੇਅਰ ਬਾਜ਼ਾਰ ਨੂੰ ਸਪੋਰਟ ਦੇ ਰਹੇ ਹਨ। 
ਨਿਫਟੀ ਦੇ ਪੀ.ਐੱਸ.ਯੂ. ਬੈਂਕ ਇੰਡੈਕਸ 'ਚ 0.4 ਫੀਸਦੀ, ਆਈ.ਟੀ. ਇੰਡੈਕਸ 'ਚ 0.60 ਫੀਸਦੀ ਅਤੇ ਮੈਟਲ ਇੰਡੈਕਸ 'ਚ 0.72 ਫੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਕਾਰੋਬਾਰ ਦੇ ਇਸ ਹਫਤੇ ਨਿਫਟੀ ਦੇ ਆਟੋ ਇੰਡੈਕਸ 'ਚ 0.75 ਫੀਸਦੀ, ਰਿਐਲਟੀ ਇੰਡੀਕਸ 'ਚ 0.14 ਫੀਸਦੀ, ਫਾਰਮਾ ਇੰਡੈਕਸ 'ਚ 0.14 ਫੀਸਦੀ, ਫਾਰਮਾ ਇੰਡੈਕਸ 'ਚ 0.14 ਫੀਸਦੀ ਅਤੇ ਪ੍ਰਾਈਵੇਟ ਬੈਂਕ ਇੰਡੈਕਸ 'ਚ 0.26 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਫਿਲਹਾਲ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਸੈਂਸੈਕਸ 59.63 ਅੰਕ ਭਾਵ 0.17 ਫੀਸਦੀ ਦੀ ਕਮਜ਼ੋਰੀ ਦੇ ਨਾਲ 35975 ਦੇ ਪੱਧਰ ਦੇ ਹੇਠਾਂ ਕਾਰੋਬਾਰ ਕਰ ਰਿਹਾ ਹੈ। ਉੱਧਰ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 23.35 ਅੰਕ ਭਾਵ 0.22 ਫੀਸਦੀ ਦੀ ਕਮਜ਼ੋਰੀ ਦੇ ਨਾਲ 10770 ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ।


Aarti dhillon

Content Editor

Related News