ਆਖਰੀ ਘੰਟਿਆ 'ਚ ਬਿਕਵਾਲੀ ਨਾਲ ਟੁੱਟਿਆ ਬਾਜ਼ਾਰ, ਸੈਂਸੈਕਸ 345 ਅੰਕ ਡਿੱਗ ਕੇ ਹੋਇਆ ਬੰਦ

11/12/2018 5:33:18 PM

ਨਵੀਂ ਦਿੱਲੀ— ਇਸ ਕਾਰੋਬਾਰੀ ਹਫਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ ਦੇ ਨਾਲ ਕਾਰੋਬਾਰ ਦੀ ਸ਼ੁਰੂਆਤ ਕੀਤੀ, ਹਾਲਾਂਕਿ ਸ਼ੁਰੂਆਤ ਕਾਰੋਬਾਰ 'ਚ ਬਾਜ਼ਾਰ ਨੇ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਸੀ, ਪਰ ਬੰਦ ਹੋਣ ਦੇ ਆਖਰੀ ਘੰਟਿਆ 'ਚ ਬਾਜ਼ਾਰ 'ਚ ਬਿਕਵਾਲੀ ਵਧ ਗਈ। ਇਸ ਕਾਰਨ ਬਾਜ਼ਾਰ ਲਾਲ ਨਿਸ਼ਾਨ ਦੇ ਹੇਠਾ ਬੰਦ ਹੋਇਆ ਹੈ।
ਸੋਮਵਾਰ ਨੂੰ ਕਾਰੋਬਾਰ ਦੇ ਆਖਰੀ ਘੰਟਿਆ 'ਚ ਬਿਕਵਾਲੀ ਵਧਣ ਨਾਲ ਬਾਜ਼ਾਰ ਧੜੱਮ ਹੋਇਆ। ਸੈਂਸੈਕਸ 345.56 ਅੰਕ ਡਿੱਗ ਕੇ 34,812.99 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ ਨਿਫਟੀ ਵੀ ਟੁੱਟਿਆ ਹੈ। ਇਹ ਅੰਕਾਂ ਦੀ ਭਾਰੀ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਨਿਫਟੀ-50 ਨੇ ਇਸ ਗਿਰਾਵਟ ਨਾਲ 10,482.20 ਦੇ ਪੱਧਰ 'ਤੇ ਕਾਰੋਬਾਰ ਸਮੇਟਿਆ ਹੈ।
ਕਾਰੋਬਾਰ ਖਤਮ ਹੋਣ ਦੌਰਾਨ ਟਾਈਟਨ, ਟੈਕ ਮਹਿੰਦਰਾ, ਟਾਟਾ ਸਟੀਲ, ਕੋਟਕ ਬੈਂਕ ਅਤੇ ਐੱਚ.ਸੀ.ਐੱਲ. ਟੇਕ ਦੇ ਸ਼ੇਅਰ ਟਾਪ ਗੇਨਰ 'ਚ ਸ਼ਾਮਲ ਹੋਏ ਹਨ। ਦੂਜੇ ਪਾਸੇ, ਹਿੰਦੁਸਤਾਨ ਪੈਟਰੋਲੀਅਮ, ਟਾਟਾ ਮੋਟਰਸ, ਇੰਡੀਅਨ ਆਇਲ ਕੰਪਨੀ, ਹੀਰੋ ਮੋਟੋ ਕਾਰਪੋ ਅਤੇ ਹਿੰਡਾਲਕੋ ਦੇ ਸ਼ੇਅਰ ਲਾਲ ਨਿਸ਼ਾਨ ਦੇ ਹੇਠਾ ਬੰਦ ਹੋਏ ਹਨ।
ਇਸ ਤੋਂ ਪਹਿਲਾਂ ਸਵੇਰੇ ਸ਼ੇਅਰ ਬਾਜ਼ਾਰ ਨੇ ਤੇਜ਼ ਸ਼ੁਰੂਆਤ ਕੀਤੀ। ਸੋਮਵਾਰ ਨੂੰ ਸੈਂਸੈਕਸ ਨੇ 100 ਅੰਕਾਂ ਦੇ ਵਾਧੇ ਨਾਲ ਆਪਣਾ ਕਾਰੋਬਾਰ ਸ਼ੁਰੂ ਕੀਤਾ। ਉੱਥੇ ਹੀ ਨਿਫਟੀ ਵੀ 29 ਅੰਕ ਮਜ਼ਬੂਤ ਹੋਇਆ।
ਸੋਮਵਾਰ ਨੂੰ ਸੈਂਸੈਕਸ ਨੇ 103.65 ਅੰਕਾਂ ਦੀ ਬੜਤ ਦੇ ਨਾਲ 35262.20 ਦੇ ਪੱਧਰ 'ਤੇ ਕਾਰੋਬਾਰ ਸ਼ੁਰੂ ਕੀਤਾ। ਨਿਫਟੀ ਦੀ ਗੱਸ ਕਰੀਏ ਤਾਂ ਇਹ ਵੀ 29.30 ਅੰਕ ਵਧ ਕੇ ਖੁੱਲਿਆ। ਇਸ ਬੜਤ ਨਾਲ ਇਹ 10614.50 ਦੇ ਪੱਧਰ 'ਤੇ ਖੁੱਲਣ 'ਚ ਕਾਮਯਾਬ ਰਿਹਾ।


Related News