ਬਾਜ਼ਾਰ 'ਚ ਤੇਜ਼ੀ , ਸੈਂਸੈਕਸ 198 ਅੰਕ ਮਜ਼ਬੂਤ ਅਤੇ ਨਿਫਟੀ 10510 ਦੇ ਪਾਰ

Monday, Feb 12, 2018 - 09:55 AM (IST)

ਬਾਜ਼ਾਰ 'ਚ ਤੇਜ਼ੀ , ਸੈਂਸੈਕਸ 198 ਅੰਕ ਮਜ਼ਬੂਤ ਅਤੇ ਨਿਫਟੀ 10510 ਦੇ ਪਾਰ

ਨਵੀਂ ਦਿੱਲੀ—ਏਸ਼ੀਆਈ ਅਤੇ ਅਮਰੀਕੀ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਨਾਲ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਵਾਧੇ ਨਾਲ ਹੋਈ। ਕਾਰੋਬਾਰ ਦੀ ਸ਼ੁਸੂਆਤ 'ਚ ਅੱਜ ਸੈਂਸੈਕਸ 197.58 ਅੰਕ ਭਾਵ 0.58 ਫੀਸਦੀ ਵਧ ਕੇ 34,203.34 'ਤੇ ਅਤੇ ਨਿਫਟੀ 63.25 ਅੰਤ ਭਾਵ 0.60 ਫੀਸਦੀ ਵਧ ਕੇ 10,518.20 'ਤੇ ਖੁੱਲ੍ਹਿਆ।

ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਚੰਗੀ ਖਰੀਦਾਰੀ ਨਜ਼ਰ ਆ ਰਹੀ ਹੈ। ਬੀ.ਐੱਸ.ਈ ਦਾ ਮਿਡਕੈਪ ਇੰਡੈਕਸ 1 ਫੀਸਦੀ ਉਛਲਿਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 1.3 ਫੀਸਦੀ ਦੀ ਮਜ਼ਬੂਤੀ ਦਿਸ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 1.25 ਫੀਸਦੀ ਤੱਕ ਵਧਿਆ ਹੈ। 
ਬੈਂਕ ਨਿਫਟੀ 'ਚ ਤੇਜ਼ੀ
ਇੰਡੈਕਸ 'ਚ ਨਿਫਟੀ ਪੀ.ਐੱਸ.ਯੂ ਬੈਂਕ ਇੰਡੈਕਸ 'ਚ ਕਮਜ਼ੋਰੀ ਦਿਸੀ ਹੈ ਪਰ ਬੈਂਕ ਨਿਫਟੀ ਇੰਡੈਕਸ 0.60 ਫੀਸਦੀ ਚੜਿਆ ਹੈ। ਨਿਫਟੀ ਆਟੋ 'ਚ 1.01 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਨਿਫਟੀ ਮੈਟਲ 'ਚ 1.10 ਫੀਸਦੀ ਅਤੇ ਫਾਰਮਾ 'ਚ 1.11 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। 

ਕੌਮਾਂਤਰੀ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ 'ਚ ਹਲਕੇ ਵਾਧੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਹੈਂਗ ਸੇਂਗ 120 ਅੰਕ ਭਾਵ 0.4 ਫੀਸਦੀ ਦੇ ਵਾਧੇ ਨਾਲ 29,627 ਦੇ ਪੱਧਰ ਤੇ ਅਤੇ ਐੱਸ ਜੀ ਐਕਸ ਨਿਫਟੀ 27.5 ਅੰਕ ਭਾਵ 0.25 ਫੀਸਦੀ ਵਧ ਕੇ 10,484.5 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 0.8 ਫੀਸਦੀ ਦੀ ਮਜ਼ਬੂਤੀ ਦਿਖਾ ਰਿਹਾ ਹੈ।

ਟਾਪ ਗੇਨਰਸ
ਟਾਟਾ ਸਟੀਲ, ਓ.ਐੱਨ.ਜੀ.ਸੀ., ਐੱਮ ਐਂਡ ਐੱਮ,ਸਿਪਲਾ, ਅਲਟਰਾ ਟੇਕ ਸੀਮੈਂਟ, ਭਾਰਤੀ ਏਅਰਟੈੱਲ, ਸਨ ਫਾਰਮਾ
ਟਾਪ ਲੂਜਰਸ
ਭਾਰਤੀ ਸਟੇਟ ਬੈਂਕ, ਬੀ.ਪੀ.ਸੀ.ਐੱਲ., ਐੱਚ.ਸੀ.ਐੱਲ. ਟੈੱਕ, ਐੱਚ.ਡੀ.ਐੱਫ.ਸੀ.।


Related News